ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਲੱਗ
Publish Date: Sun, 26 Apr 2026 03:38 PM (IST)
Updated Date: Mon, 27 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਸੂਬੇ ਭਰ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਦੌਰਾਨ ਲੋਕਾਂ ਦਾ ਰੋਹ ਭਖ਼ਦਾ ਨਜ਼ਰ ਆ ਰਿਹਾ ਹੈ। ਇਸੇ ਸੰਦਰਭ ਦੌਰਾਨ ਮੋਗਾ ਦੇ ਪਿੰਡ ਖੁਖਰਾਣਾ ਚ ਬਿਜਲੀ ਦੇ ਕੱਟਾਂ ਤੋਂ ਅੱਕੇ ਲੋਕਾਂ ਨੇ ਪਹਿਲਾਂ ਮੋਗਾ ਫਿਰੋਜ਼ਪੁਰ ਰੋਡ ’ਤੇ ਧਰਨਾ ਲਗਾ ਦਿੱਤਾ ਦੇਰ ਅੱਕੇ ਪਿੰਡ ਵਾਸੀਆਂ ਨੇ ਡਗਰੂ ਸਥਿਤ ਬਿਜਲੀ ਘਰ ਦਾ ਘਿਰਾਓ ਕਰਨ ਸਮੇਂ ਪਿੰਡ ਖੁਖਰਾਣਾ ਦੇ ਕਿਸਾਨ ਆਗੂ ਕੁਲਦੀਪ ਸਿੰਘ ਖੁਖਰਾਣਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਇਕੱਤਰ ਹੋਏ ਲੋਕਾਂ ਅਤੇ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੋਹ ਵਿਚ ਆਏ ਕਿਸਾਨ ਪੁਲਿਸ ਥਾਣਾ ਸਦਰ ਵਿਖੇ ਜਿੱਥੇ ਕਿਸਾਨ ਆਗੂ ਨੂੰ ਨਜ਼ਰਬੰਦ ਕੀਤਾ ਸੀ ਪਹੁੰਚ ਗਏ। ਦੇਰ ਰਾਤ ਕਿਸਾਨ ਜਥੇਬੰਦੀਆਂ ਦੇ ਰੋਹ ਅੱਗੇ ਝੁਕਦਿਆਂ ਨਜ਼ਰਬੰਦ ਕੀਤੇ ਕਿਸਾਨ ਆਗੂ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਮਾਣੂੰਕੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਮੱਲੇਆਣਾ ਨੇ ਪੁਲਿਸ ਦੀ ਇਸ ਨਿੰਦਣਯੋਗ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੁਲਿਸ ਨਜਾਇਜ਼ ਕਿਸਾਨਾਂ ਤੇ ਜਬਰ ਕਰ ਰਹੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ, ਬਲਾਕ ਆਗੂ ਨਾਹਰ ਸਿੰਘ, ਬਲਾਕ ਆਗੂ ਤੀਰਥ ਸਿੰਘ, ਬਲਾਕ ਆਗੂ ਜਸਵੰਤ ਸਿੰਘ ਮੰਗੇਵਾਲਾ ਅਤੇ ਅਵਤਾਰ ਸਿੰਘ ਆਦਿ ਸ਼ਾਮਲ ਹੋਏ।