ਭਾਰਤ ਭੂਮੀ ’ਚ ਜਨਮ ਲੈਣ ਵਾਲੇ ਲੋਕ ਮਹਾਨ ਹਨ : ਸਾਧਵੀ ਮਨਦੀਪ ਭਾਰਤੀ
ਭਾਰਤ ਭੂਮੀ ’ਚ ਜਨਮ ਲੈਣ ਵਾਲੇ ਲੋਕ ਮਹਾਨ ਹਨ : ਸਾਧਵੀ ਮਨਦੀਪ ਭਾਰਤੀ
Publish Date: Sun, 19 Apr 2026 04:43 PM (IST)
Updated Date: Sun, 19 Apr 2026 04:45 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਨਜ਼ਦੀਕ ਬੱਸ ਸਟੈਂਡ, ਸ੍ਰੀ ਮੁਕਤਸਰ ਸਾਹਿਬ ਵਿਖੇ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੇ ਅੰਦਰ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸਿਸ਼ਯਾ ਸਾਧਵੀ ਮਨਦੀਪ ਭਾਰਤੀ ਨੇ ਕਿਹਾ ਕਿ ਧੰਨ ਹੈ! ਭਾਰਤ ਦੀ ਪੁੰਨਸ਼ੀਲ ਭੂਮੀ ਜਿਸ ਦੀ ਮਹਿਮਾ ਦਾ ਗੁਣਗਾਨ ਦੇਵੀ-ਦੇਵਤਾ ਵੀ ਕਰਦੇ ਹਨ ਕਿ ਭਾਰਤ ਭੂਮੀ ’ਚ ਜਨਮ ਲੈਣ ਵਾਲੇ ਲੋਕ ਮਹਾਨ ਹਨ। ਸਵਰਗ ਅਤੇ ਪਰਮਪਦ ਦੇ ਸਮਾਨ ਇਸ ਦੇਸ਼ ਵਿੱਚ ਦੇਵਤਾ ਵੀ ਦੇਵਤਾ ਪਦ ਨੂੰ ਛੱਡ ਕੇ ਮਨੁੱਖਾ ਜੂਨ ’ਚ ਜਨਮ ਲੈਣਾ ਚਾਹੁੰਦੇ ਹਨ। ਇਹ ਭਾਰਤੀ ਸੱਭਿਅਤਾ ਹੀ ਕੇਵਲ ਅਜਿਹੀ ਸੱਭਿਅਤਾ ਹੈ ਜੋ ਇਨ੍ਹਾਂ ਤੂਫਾਨਾਂ ਦੇ ਸਾਹਮਣੇ ਅਡੋਲ ਚੱਟਾਨ ਦੇ ਸਮਾਨ ਖੜੀ ਰਹੀ ਹੈ ਕਿਉਂਕਿ ਇਸ ਸੱਭਿਅਤਾ ਦਾ ਆਧਾਰ ਸਦਾ ਤੋਂ ਅਧਿਆਤਮਿਕ ਹੀ ਰਿਹਾ ਹੈ। ਅਧਿਆਤਮ ਹੀ ਸਾਡੀ ਸੱਭਿਅਤਾ ਦਾ ਜੀਵਨ ਅਤੇ ਪ੍ਰਾਣ ਹੈ। ਸ੍ਰੀ ਅਰਵਿੰਦ ਦੇ ਅਨੁਸਾਰ ਅਧਿਆਤਮ ਭਾਰਤੀ ਮਸਤਕ ਨੂੰ ਸਮਝਣ ਦੀ ਕੁੰਜੀ ਹੈ ਭਾਰਤ ਉਹ ਭੂਮੀ ਹੈ ਜਿਸ ਦਾ ਆਕਾਸ਼ ਸਦਾ ਰਿਸ਼ੀ-ਮੁਨੀਆਂ, ਤਪੱਸਵੀਆਂ, ਜੋਗੀਆਂ, ਸਿੱਧਾਂ-ਪੁਰਸ਼ਾਂ ਅਤੇ ਸੰਤਾਂ ਮਹਾਂਪੁਰਸ਼ਾਂ ਰੂਪੀ ਟਿਮ-ਟਿਮਾਉੰਦੇ ਤਾਰਿਆਂ ਵਾਂਗ ਜਗਮਗਾਉੰਦਾ ਰਿਹਾ ਹੈ। ਭਾਰਤ ਦਾ ਨਾਮ ਖੁਦ ਹੀ ਇਸ ਵਿਚ ਸਮਾਈ ਹੋਈ ਅਧਿਆਤਮਿਕਤਾ ਦਾ ਪ੍ਰਮਾਣ ਹੈ। ਭਾ ਭਾਵ ਪ੍ਰਕਾਸ਼ ਅਤੇ ਰਤ ਭਾਵ ਲੀਨ ਅਰਥਾਤ ਉਹ ਦੇਸ਼ ਜਿਥੋਂ ਦੇ ਨਿਵਾਸੀ ਸਦਾ ਪ੍ਰਮਾਤਮਾ ਦੇ ਪ੍ਰਕਾਸ਼ ’ਚ ਲੀਨ ਰਹਿੰਦੇ ਹਨ, ਉਹ ਹੈ ਭਾਰਤ। ਇਸ ਲਈ ਜੇਕਰ ਭਾਰਤ ਨੂੰ ਫਿਰ ਤੋਂ ਜੀਵਿਤ ਕਰਨਾ ਹੈ ਤਾਂ ਅਧਿਆਤਮ ਦੇ ਇਸ ਵਿਰਾਟ ਪ੍ਰਕਾਸ਼ ਪੁੰਜ ਦੇ ਵੱਲ ਜਾਣਾ ਪਵੇਗਾ ਬ੍ਰਹਮ ਗਿਆਨ ਦੇ ਦੁਆਰਾ ਬ੍ਰਹਮ ਦਾ ਦਰਸ਼ਨ ਕਰਨਾ ਹੋਵੇਗਾ। ਜੀਵਨ ਦੇ ਮੂਲ ਸੋਮਿਆਂ ਅਤੇ ਸ਼ਕਤੀਆਂ ਨੂੰ ਆਪਣੇ ਹੀ ਅੰਦਰ ਜਾਣਨਾ ਪਵੇਗਾ। ਹਰ ਵਿਅਕਤੀ ਜਦੋਂ ਆਤਮਿਕ ਰੂਪ ਤੋਂ ਜਾਗ੍ਰਿਤ ਹੋ ਜਾਵੇਗਾ ਫਿਰ ਹੀ ਭਾਰਤ ਰੂਪਾਂਤਰਣ ਨੂੰ ਪ੍ਰਾਪਤ ਕਰਕੇ ਮਹਾਨਤਾ ਨੂੰ ਹਾਸਿਲ ਕਰ ਸਕਦਾ ਹੈ। ਇਸ ਲਈ ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਸਮੇਂ ਦੇ ਪੂਰਨ ਗੁਰੂ ਦੀ ਸ਼ਰਨ ਅੰਦਰ ਜਾ ਕੇ ਹੀ ਪ੍ਰਾਪਤ ਹੋ ਸਕਦੀ ਹੈ। ਇਸ ਸਮਾਗਮ ’ਚ ਸੁਮਧੁਰ ਭਜਨਾ ਦਾ ਗਾਇਨ ਕੀਤਾ ਗਿਆ।