ਪੀਣ ਵਾਲੇ ਪਾਣੀ ’ਚ ਸੀਵਰੇਜ ਮਿਕਸ ਪਾਣੀ ਆਉਣ ਕਰ ਕੇ ਲੋਕਾਂ ’ਚ ਰੋਸ
ਬਾਗਵਾਲੀ ਗਲੀ, ਵੋਹਰਾ ਕਲੋਨੀ ਤੇ ਨੇਡ਼ਲੇ ਇਲਾਕਿਆਂ ’ਚ ਪੀਣ ਵਾਲੇ ਪਾਣੀ ’ਚ ਸੀਵਰੇਜ ਮਿਕਸ ਪਾਣੀ ਆਉਣ ਕਰਕੇ ਲੋਕਾਂ ’ਚ ਰੋਸ
Publish Date: Sun, 03 May 2026 05:47 PM (IST)
Updated Date: Mon, 04 May 2026 04:09 AM (IST)

ਭਾਜਪਾ ਦੀ ਅਗਵਾਈ ’ਚ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ ਜਤਿੰਦਰ ਸਿੰਘ ਭੰਵਰਾ, ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਜਪਾ ਵੱਲੋਂ ਐਤਵਾਰ ਨੂੰ ਬਾਗਵਾਲੀ ਗਲੀ ਵਿੱਚ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ ਤੇ ਕੀਤਾ ਗਿਆ ਇਹ ਪ੍ਰਦਰਸ਼ਨ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਤੇ ਮੰਡਲ ਚਡ਼ਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ ਦੀ ਸਾਂਝੀ ਅਗਵਾਈ ਹੇਠ ਹੋਇਆ। ਇਸ ’ਚ ਮੱਹਲਾ ਵਾਸੀ ਵੀ ਸ਼ਾਮਲ ਹੋਏ। ਇਹ ਪ੍ਰਦਰਸ਼ਨ ਪਿਛਲੇ ਲੰਬੇ ਸਮੇਂ ਤੋਂ ਵਾਰਡ ਨੰਬਰ 26 ਤੇ 30 ਦੇ ਵਿੱਚ ਪੈਂਦੀ ਬਾਗਵਾਲੀ ਗਲੀ, ਵੋਹਰਾ ਕਲੋਨੀ ਸਮੇਤ ਹੋਰ ਨੇਡ਼ਲੇ ਇਲਾਕਿਆਂ ਚ ਪੀਣ ਵਾਲੇ ਪਾਣੀ ’ਚ ਸੀਵਰੇਜ ਮਿਕਸ ਪਾਣੀ ਆਉਣ ਦੇ ਰੋਸ ਵਜੋਂ ਕੀਤਾ ਗਿਆ। ਇਸ ਮੌਕੇ ਰਾਜੇਸ਼ ਗੋਰਾ ਪਠੇਲਾ, ਰਾਜਕੁਮਾਰ ਭਟੇਜਾ ਮੇਲੂ ਤੇ ਹੋਰ ਆਗੂਆਂ ਨੇ ਕਿਹਾ ਕਿ ਫਾਟਕੋਂ ਪਾਰ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਇਹ ਏਰੀਆ ਤਾਂ ਸਲੱਮ ਏਰੀਏ ਵਾਂਗ ਹੋਇਆ ਪਿਆ ਹੈ। 75 ਸਾਲ ਦੇਸ਼ ਅਜਾਦ ਹੋਏ ਨੂੰ ਹੋ ਗਏ ਜੇ ਪਾਣੀ ਅੱਜ ਵੀ ਚੰਗਾ ਨਹੀਂ ਮਿਲ ਰਿਹਾ ਤਾਂ ਲਾਹਨਤ ਹੈ। ਉਨਾਂ ਦੱਸਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅਮ੍ਰਿਤ ਯੋਜਨਾ 2 ਤਹਿਤ ਜੋ ਰੁਪਏ ਭੇਜੇ ਗਏ ਸਨ, ਮੌਜੂਦਾ ਸਰਕਾਰ ਉਹ ਰੁਪਏ ਨਹੀਂ ਲਗਾ ਰਹੀ। ਬਦਲਾਅ ਦੇ ਨਾਮ ਤੇ ਝੂੱਠੇ ਨਾਅਰੇ ਲਗਾ ਕੇ ਸੱਤਾ ਚ ਆਈ ਇਹ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੀ ਮੁਹੱਈਆਂ ਨਹੀਂ ਕਰਵਾ ਪਾ ਰਹੀ। ਗੋਰਾ ਪਠੇਲਾ ਨੇ ਦੱਸਿਆ ਕਿ ਇਸ ਗਲੀ ਚ ਪਹਿਲਾ ਸਰਕਾਰੀ ਆਰਓ ਲੱਗਿਆ ਹੁੰਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਹੈ। ਉਸ ਆਰਓ ਤੇ ਬਹੁਤ ਘੱਟ ਰੇਟ ਤੇ ਸਾਫ ਤੇ ਸ਼ੁੱਧ ਪਾਣੀ ਮਿਲਦਾ ਸੀ, ਪਰ ਇਹ ਸਰਕਾਰ ਜਦੋਂ ਤੋਂ ਸੱਤਾ ਚ ਆਈ ਹੈ ਉਦੋਂ ਤੋ ਲੋਕਾਂ ਨੂੰ ਸਹੂਲਤਾਂ ਤਾ ਕੀ ਦੇਣੀਆਂ ਸੀ, ਪਹਿਲੇ ਵਾਲੀ ਸਹੂਲਤਾਂ ਵੀ ਬੰਦ ਹੋ ਗਈਆਂ ਨੇ। ਗਰਮੀ ਦੇ ਇਸ ਸੀਜ਼ਨ ’ਚ ਜੇਕਰ ਲੋਕਾਂ ਨੂੰ ਸਾਫ ਪਾਣੀ ਹੀ ਨਹੀਂ ਮਿਲੇਗਾ ਤਾਂ ਲੋਕ ਕਿਵੇਂ ਜਿਊਣਗੇ। ਪ੍ਰਦਰਸ਼ਨ ਮੌਕੇ ਭੰਵਰ ਲਾਲ, ਕੇਵਲ ਸਿੰਘ, ਅਖਿਲ ਭਾਰਤੀ, ਮਨੀਸ਼ ਧਮੀਜਾ, ਰਾਹੁਲ ਕਟਾਰੀਆ, ਨੀਟਾ ਤੰਵਰ, ਸ਼ਮਿੰਦਰ ਸੇਖੋਂ, ਲਾਡੀ ਕਟਾਰੀਆ, ਬਿੱਟਾ ਕਟਾਰੀਆ, ਨੀਟਾ ਤੰਵਰ, ਹਰੀਕ੍ਰਿਸ਼ਨ ਮੁਨਜ਼ਾਲ, ਹਰੀਸ਼ ਵਾਟਸ, ਰਵਿੰਦਰ ਕਟਾਰੀਆ, ਵਿੱਕੀ ਗਿਰਧਰ, ਰਾਹੁਲ ਬਜਾਜ, ਵਿਸ਼ੂ ਚੌਧਰੀ, ਮੋਹਿਤ, ਰਾਜੂ ਮਿੱਢਾ, ਅਮਿਤ ਲੂਣਾ, ਰਾਜਿੰਦਰ ਖੁਰਾਮਾ, ਗੁਰਦੀਪ ਭਾਟੀਆ, ਕਾਕਾ, ਯੋਗੇਸ਼, ਰਾਕੇਸ਼ ਕੁਮਾਰ, ਪੂਰਨ ਚੰਦ, ਨੀਲਮ ਕਟਾਰੀਆ, ਰੁਹਾਣੀ ਕਟਾਰੀਆ, ਰੀਟਾ ਕਟਾਰੀਆ, ਪੂਨਮ ਰਾਣੀ, ਜਾਹਨਵੀ ਸਮੇਤ ਹੋਰ ਮੁੱਹਲਾਵਾਸੀ ਵੀ ਹਾਜ਼ਰ ਸਨ।