ਪੈਨਸ਼ਨ ਪੋਰਟਲ ਲਾਗੂ ਕਰਨ ਦਾ ਕੀਤਾ ਵਿਰੋਧ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ
Publish Date: Sat, 18 Apr 2026 04:00 PM (IST)
Updated Date: Sun, 19 Apr 2026 04:01 AM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਮੋਗਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਇਕਾਈ ਦੀ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਵਿਚ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਬਾਖੂਬੀ ਨਿਭਾਈ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਮੁਲਾਜਮ ਤੋਂ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਵਿਚ ਹੋਏ ਫੈਂਸਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਸਾਂਝਾ ਫਰੰਟ ਦੇ ਫੈਸਲਿਆਂ ਅਨੁਸਾਰ ਮੋਗਾ ਜ਼ਿਲ੍ਹੇ ਦੇ ਸਮੂਹ ਪੈਨਸ਼ਨਰ ਵੱਡੀ ਗਿਣਤੀ ਵਿਚ ਮਈ ਦਿਵਸ ਤੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਛੱਤਰ ਸਿੰਘ ਭਵਨ ਵਿਚ 11 ਵਜੇ ਇਕੱਤਰ ਹੋਣਗੇ ਅਤੇ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਕਰਕੇ ਸ਼ਹੀਦਾਂ ਦੀ ਸੋਚ ਤੇ ਚੱਲਣ ਅਤੇ ਇਸ ਨੂੰ ਅੱਗੇ ਤੋਰਨ ਦਾ ਪ੍ਰਣ ਲਿਆ ਜਾਵੇਗਾ। ਦਰਸ਼ਨ ਸਿੰਘ ਮੱਲ੍ਹੀ, ਬਿੱਕਰ ਸਿੰਘ ਮਾਛੀਕੇ, ਸੁਖਮੰਦਰ ਸਿੰਘ ਗੱਜਣ ਵਾਲਾ, ਕਿਹਰ ਸਿੰਘ ਕਿਸ਼ਨਪੁਰਾ ਪ੍ਰੈਸ ਸਕੱਤਰ ਗਿਆਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ ਪੈਨਸ਼ਨ ਪੋਰਟਲ ਥੋਪਕੇ ਬਜੁਰਗ ਪੈਨਸ਼ਨਰਾਂ ਲਈ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ, ਉਹ ਵਡੇਰੀ ਉਮਰ ਵਿਚ ਵਾਰ ਵਾਰ ਬੈਕਾਂ, ਕੈਫਿਆਂ, ਸੁਵਿਧਾ ਕੇਂਦਰਾਂ ਅਤੇ ਖਜਾਨਾ ਦਫ਼ਤਰਾ ਦੇ ਗੇੜੇ ਮਾਰਨ ਲਈ ਮਜ਼ਬੂਰ ਹਨ। ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਮਾਨ ਬਖਸ਼ੇ ਅਤੇ ਪੰਜਾਬ ਦੇ ਮੁਲਾਜਮਾਂ ਪੈਨਸ਼ਨਰਾਂ ਨੂੰ ਫੈਸਲੇ ਮੁਤਾਬਕ ਡੀਏ 58 ਫੀਸਦੀ ਜਾਰੀ ਕਰੇ ਅਤੇ ਬਣਦਾ ਬਕਾਇਆ ਤੁਰੰਤ ਜਾਰੀ ਕਰੇ। ਚਮਕੌਰ ਸਿੰਘ ਸਰਾਂ, ਮਨਜੀਤ ਸਿੰਘ, ਬਲੌਰ ਸਿੰਘ, ਬਚਿੱਤਰ ਸਿੰਘ ਮਟਵਾਣੀ, ਬਲਵਿੰਦਰ ਸਿੰਘ ਗਿੱਲ, ਨਾਇਬ ਸਿੰਘ, ਪ੍ਰੇਮ ਕੁਮਾਰ, ਸਮਸ਼ੇਰ ਸਿੰਘ, ਪ੍ਰੀਤਮ ਸਿੰਘ ਕੈਂਬ, ਇੰਦਰਜੀਤ ਸਿੰਘ, ਤੇਜਾ ਸਿੰਘ ਘੱਲ ਕਲਾਂ, ਜਗਦੀਪ ਸਿੰਘ, ਬਲਬੀਰ ਸਿੰਘ ਬ੍ਰਿਜ ਲਾਲ ਨੇ ਅਮਰੀਕਨ ਸਾਮਰਾਜ ਅਤੇ ਇਜਰਾਈਲ ਵੱਲੋਂ ਇਰਾਨ ਦੇ ਲੋਕਾਂ ਉੱਪਰ ਵਰ੍ਹੇ ਗਏ ਗੋਲੇ ਅਤੇ ਮਿਜ਼ਾਈਲਾ ਨਾਲ ਮਾਰੇ ਗਏ ਹਜ਼ਾਰਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਾਮਰਾਜ ਖ਼ਿਲਾਫ਼ ਆਪਣੇ ਵਿਚਾਰ ਪਰਗਟ ਕੀਤੇ। ਅੰਤ ਵਿਚ ਸਰਬਜੀਤ ਦੌਧਰ ਨੇ ਨੋਇਡਾ ਵਿਖੇ ਆਪਣੇ ਸੰਵਿਧਾਨਿਕ ਹੱਕਾਂ ਲਈ ਮੁਜ਼ਾਹਰਾ ਕਰ ਰਹੇ ਮਜਦੂਰਾਂ ਤੇ ਹੋਏ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਨ ਦਾ ਮਤਾ ਪੇਸ਼ ਕਰਦਿਆਂ ਮਜਦੂਰ ਵਿਰੋਧੀ ਚਾਰ ਕੋਡ ਰੱਦ ਕਰਕੇ ਪਹਿਲਾਂ ਵਾਲੇ ਉਨੱਤੀ ਕਿਰਤ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਗੁਰਮੇਲ ਸਿੰਘ, ਜਰਨੈਲ ਕੌਰ ਬਿਲਾਸਪੁਰ, ਸੁਰਿੰਦਰ ਸਿੰਘ ਮੋਗਾ ਅਤੇ ਹੋਰ ਬਹਤ ਸਾਰੇ ਸਰਗਰਮ ਆਗੂ ਸ਼ਾਮਲ ਹੋਏ।