ਪੈਨਸ਼ਨਰਜ਼ ਐਸੋਸੀਏਸ਼ਨ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਕੀਤਾ ਯਾਦ
ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸਨ ਸਬ
Publish Date: Sat, 02 May 2026 03:17 PM (IST)
Updated Date: Sun, 03 May 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ : ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸਨ ਸਬ ਡਵੀਜਨ ਬਾਘਾਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਮਈ ਦਿਹਾੜੇ ਨੂੰ ਸਮਰਪਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਬ ਡਵੀਜਨ ਪ੍ਰਧਾਨ ਗੁਰਜੰਟ ਸਿੰਘ ਸੰਘਾ ਨੇ ਪ੍ਰਗਟ ਨੇਕੀਤੀ। ਮੀਟਿੰਗ ਤੋਂ ਪਹਿਲਾ ਮਈ ਦਿਨ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨਗਰ ਕਮੇਟੀ ਦੇ ਗੇਟ ਕੋਲ ਆ ਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਸ਼ਾਥੀਆਂ ਦਾ ਪੈਗਾਮ - ਜਾਰੀ ਰੱਖਣਾ ਹੈ ਸੰਗਰਾਮ ਅਤੇ ਮਈ ਦਿਨ ਦੇ ਸ਼ਹੀਦਾਂ ਨੂੰ - ਲਾਲ ਸਲਾਮ ਦੇ ਆਕਾਸ਼ ਗੁੰਜਾਊਂ ਨਾਹਰਿਆ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਬ ਡਵੀਜਨ ਸਕੱਤਰ ਅਮਰਜੀਤ ਸਿੰਘ ਮਾਣੂੰਕੇ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ਸਮੇਂ ਵਿਛੋੜਾ ਦੇ ਗਏ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਮੀਟਿੰਗ ਵਿਚ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਸੂਹੇ ਇਤਿਹਾਸ ਨੂੰ ਆਪਣੇ ਇਨਕਲਾਬੀ ਸ਼ਬਦਾਂ ਨਾਲ ਵਿਸ਼ਥਾਰ ਸਹਿਤ ਬਿਆਨ ਕੀਤਾ ਅਤੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਅਤੇ ਅੱਜ ਦੀਆਂ ਮੁਸ਼ਕਲ ਹਾਲਾਤਾਂ ਵਿੱਚ ਸਾਂਝੇ ਸੰਘਰਸ਼ਾ ਦਾ ਪੱਲਾ ਫੜਨ ਦਾ ਸੱਦਾ ਦਿੱਤਾ। ਪ੍ਰਿੰ : ਮਨਮੋਹਨ ਸਿੰਘ ਨੇ ਪੈਨਸ਼ਨਰਜ ਦੀਆਂ ਮੰਗਾਂ ਨੂੰ ਮਈ ਦਿਨ ਦੇ ਸ਼ਹੀਦਾਂ ਦੀ ਸੋਚ ਤੇ ਚੱਲਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ। ਸੁਰਿੰਦਰ ਪਾਲ ਸਿੰਘ , ਪ੍ਰਿ :ਜਗਰੂਪ ਸਿੰਘ ਅਤੇ ਮਾਸਟਰ ਨਾਹਰ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਮਾਨਯੋਗ ਹਾਈ ਕੋਰਟ ਦੇ ਡੀਏ ਸਬੰਧੀ ਫੈਸਲੇ ਨੂੰ ਲਟਕਾਉਣ ਲਈ ਐੱਲਪੀਏ ਪਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਦੇ ਫੈਸਲੇ ਮੁਤਾਬਕ ਮੁਲਾਜਮਾਂ ਪੈਨਸ਼ਨਰਾਂ ਦਾ ਜਨਵਰੀ 2026 ਤੱਕ ਬਣਦਾ ਡੀਏ ਕੇਂਦਰ ਸਰਕਾਰ ਦੇ ਬਰਾਬਰ 42 ਫੀਸਦੀ ਤੋਂ ਵਧਾ ਕੇ 60 ਫੀਸਦੀ ਕੀਤਾ ਜਾਵੇ ਅਤੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਮਾਨ ਬਖਸਦਿਆਂ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਕਿਸ਼ਤਾਂ ਵਿਚ ਦੇਣ ਦੀ ਬਜਾਏ ਇਸ ਨੂੰ ਇੱਕ -ਮੁਸ਼ਤ ਦਿੱਤਾ ਜਾਵੇ। ਮੀਟਿੰਗ ਤੋਂ ਬਾਅਦ ਸਮੂਹ ਪੈਨਸ਼ਨਰ ਸਾਥੀ ਮਈ ਦਿਨ ਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਲਈ ਪਾਵਰਕਾਮ ਗਰਿੱਡ ਬਾਘਾਪੁਰਾਣਾ ਅਤੇ ਨਛੱਤਰ ਸਿੰਘ ਭਵਨ ਮੋਗਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਵੱਖ ਵੱਖ ਗਰੁੱਪਾਂ ਵਿਚ ਰਵਾਨਾ ਹੋਏ। ਮੀਟਿੰਗ ਵਿਚ ਬਖਸ਼ੀਸ਼ ਸਿੰਘ, ਸ਼ਿਕੰਦਰ ਸਿੰਘ ਨੱਥੋਕੇ, ਬਲਦੇਵ ਸਿੰਘ ਸੁਰਜੀਤ ਸਿੰਘ ਰੋਡੇ, ਬਲਵਿੰਦਰ ਸਿੰਘ, ਰੁਲਦੂ ਰਾਮ ਸੇਖਾ ਕਲਾਂ, ਮੁਖਤਿਆਰ ਸਿੰਘ, ਬਲਦੇਵ ਸਿੰਘ ਡੀਪੀ, ਹਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਪੁਰਬਾ ਹਾਜਰ ਸਨ।