ਪੀਸੀਆਰ ਤੇ ਮੁਕਤੀਸਰ ਐਨਜੀਓ ਨੇ ਵਾਹਨਾਂ ’ਤੇ ਲਗਾਏ ਰਿਫਲੈਕਟਰ
ਪੀਸੀਆਰ ਤੇ ਮੁਕਤੀਸਰ ਐਨਜੀਓ ਨੇ ਵਾਹਨਾਂ ’ਤੇ ਲਗਾਏ ਰਿਫਲੈਕਟਰ
Publish Date: Wed, 06 May 2026 03:42 PM (IST)
Updated Date: Wed, 06 May 2026 03:44 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਲੋਕਾਂ ਦੀਆਂ ਜਾਨਾਂ ਬਚਾਉਣ ਦੇ ਮਕਸਦ ਨਾਲ ਪੀਸੀਆਰ ਟੀਮ ਤੇ ਮੁਕਤੀਸਰ ਵੈਲਫੇਅਰ ਕਲੱਬ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਬੀਤੀ ਰਾਤ ਕਮਰਸ਼ੀਅਲ ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੰਸਥਾ ਵੱਲੋਂ ਲਗਾਤਾਰ ਸੁਰੱਖਿਤ ਉਪਰਾਲੇ ਜਾਰੀ ਹਨ। ਉਨਾਂ ਕਿਹਾ ਕਿ ਇਸੇ ਕੜੀ ਤਹਿਤ ਪੀਸੀਆਰ ਟੀਮ ਜਿਨਾਂ ’ਚ ਮਲਕੀਤ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ ਤੇ ਸੰਸਥਾ ਤੋਂ ਦੀਪਾਂਸ਼ੂ ਕੁਮਾਰ, ਸਤਿੰਦਰ ਕੁਮਾਰ, ਡਾ. ਵਿਜੇ ਬਜਾਜ, ਨਰੇਸ਼ ਕੁਮਾਰ ਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਕਮਰਸ਼ੀਅਲ ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ। ਡਰਾਈਵਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰੇਕ ਮਰਸ਼ੀਅਲ ਵਾਹਨ ਚਾਲਕ ਆਪਣੇ ਵਾਹਨ ’ਤੇ ਰਿਫਲੈਕਟਰ ਲਗਾਵੇ ਤਾਂ ਜੋ ਰਾਤ ਸਮੇਂ ਰਿਫਲੈਕਟਰ ਦੀ ਚਮਕ ਨਾਲ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਜਸਪ੍ਰੀਤ ਛਾਬੜਾ ਨੇ ਕਿਹਾ ਕਿ ਸ਼ਹਿਰ ’ਚ ਪੀਸੀਆਰ ਟੀਮ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ।