ਯੋਗ ਪ੍ਰਚਾਰ ਲਈ ਸਕੂਲ ’ਚ ਦੋ ਰੋਜ਼ਾ ਕੈਂਪ ਲਗਾਇਆ
ਪਤੰਜਲੀ ਯੋਗ ਸਮਿਤੀ ਵੱਲੋਂ ਬਲਬੀਰ ਮਿਡਲ ਸਕੂਲ ਵਿਖੇ ਯੋਗ ਦੇ ਪ੍ਰਚਾਰ ਲਈ ਦੋ ਦਿਨਾਂ ਯੋਗ ਕੈਂਪ ਲਗਾਇਆ
Publish Date: Wed, 29 Apr 2026 03:47 PM (IST)
Updated Date: Thu, 30 Apr 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ, -ਪਤੰਜਲੀ ਯੋਗ ਸਮਿਤੀ ਫਰੀਦਕੋਟ ਵੱਲੋਂ ਬਲਬੀਰ ਮਿਡਲ ਸਕੂਲ ਵਿਖੇ ਯੋਗ ਦੇ ਪ੍ਰਚਾਰ ਲਈ ਦੋ ਦਿਨਾਂ ਯੋਗ ਕੈਂਪ ਲਗਾਇਆ ਗਿਆ। ਯੋਗ ਅਧਿਆਪਕ ਹਰੀ ਅਰੋੜਾ ਨੇ ਬੱਚਿਆਂ ਨੂੰ ਸੂਖਮ ਕਸਰਤਾਂ ਕਰਵਾਈਆਂ। ਇਸ ਤੋਂ ਇਲਾਵਾ ਅਨੁਲੋਮ ਵਿਲੋਮ ਪ੍ਰਾਣਾਯਾਮ, ਤਿ੍ਰਕੋਣਾਸਨ, ਅਰਥ ਚੰਦਰਾਕਰ ਆਸਣ, ਬਜਰੰਗਬਲੀ ਆਸਣ, ਹਾਂਸੀ ਕਿ੍ਆ, ਚੱਕੀ ਆਸਣ ਕਿ੍ਆ ਆਦਿ ਵੀ ਕੀਤੇ ਗਏ, ਜਿਨ੍ਹਾਂ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਉਨ੍ਹਾਂ ਨੂੰ ਰੋਜਾਨਾ ਯੋਗ ਅਭਿਆਸ ਕਰਨ ਲਈ ਵੀ ਉਤਸਾਹਿਤ ਕੀਤਾ ਗਿਆ। ਇਸ ਮੌਕੇ ਯੋਗ ਅਧਿਆਪਕ ਨੇ ਵਧੀਆ ਯੋਗ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲਾ ਇੰਚਾਰਜ਼ ਦੇਸ ਬੰਧੂ ਦੀ ਅਗਵਾਈ ਹੇਠ ਜੈਨ ਸਕੂਲ ਵਿਖੇ ਸਵੇਰੇ 5:00 ਵਜੇ ਤੋਂ 6:30 ਵਜੇ ਤੱਕ ਦੀਪਾਂਕਰ ਕਪੂਰ, ਐਮਡੀ ਗੇਰਾ ਅਤੇ ਅਸੋਕ ਅਰੋੜਾ ਵੱਲੋਂ ਮੁਫਤ ਯੋਗ ਕਲਾਸਾਂ ਰੋਜਾਨਾ ਚਲਾਈਆਂ ਜਾਂਦੀਆਂ ਹਨ।ਪਤੰਜਲੀ ਮਹਿਲਾ ਯੋਗ ਸਮਿਤੀ ਇੰਚਾਰਜ ਗੀਤਾ ਗੇਰਾ ਵੱਲੋਂ ਸ੍ਰੀ ਗੇਲਾਰਾਮ ਗੇਰਾ ਟਰੱਸਟ ਹਾਲ ਅਤੇ ਹੋਰ ਥਾਵਾਂ ‘ਤੇ ਮਹਿਲਾ ਯੋਗ ਕਲਾਸਾਂ ਰਾਹੀਂ ਯੋਗ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਅੰਤ ਵਿੱਚ ਸਕੂਲ ਪਿ੍ਰੰਸੀਪਲ ਅਮਿਤਾ ਰਾਣੀ ਅਤੇ ਸਟਾਫ ਨੇ ਸਾਰਿਆਂ ਦਾ ਧੰਨਵਾਦ ਕੀਤਾ।