ਗ੍ਰਾਮ ਪੰਚਾਇਤ ਗੋਬਿੰਦਗੜ੍ਹ ਨੇ ਐੱਲਈਡੀ ਲਾਈਟਾਂ ਲਗਵਾਈਆਂ
ਗ੍ਰਾਮ ਪੰਚਾਇਤ ਗੋਬਿੰਦਗੜ੍ਹ ਨੇ ਪਿੰਡ ’ਚ ਐੱਲਈਡੀ ਲਾਈਟਾਂ ਲਗਵਾਈਆਂ
Publish Date: Fri, 20 Feb 2026 03:48 PM (IST)
Updated Date: Sat, 21 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਦਿੱਤੀਆਂ 60 ਐੱਲਈਡੀ ਲਾਈਟਾਂ ਗ੍ਰਾਮ ਪੰਚਾਇਤ ਗੋਬਿੰਦਗੜ੍ਹ ਵੱਲੋਂ ਲਗਵਾਈਆਂ ਗਈਆਂ। ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਪੀ.ਏ. ਦਲੇਰ ਸਿੰਘ ਡੋਡ, ਨਛੱਤਰ ਸਿੰਘ ਖ਼ਾਲਸਾ, ਪਿੰਡ ਦੇ ਸਰਪੰੰਚ ਹਰਦੀਪਕ ਸਿੰਘ ਢਿੱਲੋਂ, ਪੰਚ ਮੰਦਰ ਸਿੰਘ, ਪੰਚ ਤਲਵਿੰਦਰ ਸਿੰਘ, ਪੰਚ ਸੱਤਪਾਲ ਸਿੰਘ, ਪੰਚ ਨਛੱਤਰ ਸਿੰਘ, ਪੰਚ ਕਰਮਜੀਤ ਕੌਰ, ਪੰਚ ਗੁਰਮੀਤ ਕੌਰ, ਪੰਚ ਰਵਿੰਦਰ ਕੌਰ, ਬਲਾਕ ਸੰਮਤੀ ਮੈਂਬਰ ਚਰਨਜੀਵ ਸਿੰਘ ‘ਟੋਨੀ ਢਿੱਲੋਂ’ ਦਬੜ੍ਹੀਖਾਨਾ, ਰੁਪਿੰਦਰ ਸਿੰਘ ਢਿੱਲੋਂ, ਸ਼ਿਵਰਾਜ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸਰਪੰਚ ਹਰਦੀਪਕ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦਾ ਵਿਕਾਸ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਪਿੰਡ ਵਿਚ ਲੋਕਾਂ ਦੀ ਮੰੰਗ ਅਨੁਸਾਰ ਬੁਨਿਆਦੀ ਸਹੂਲਤਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਲਈਡੀ ਲਾਈਟਾਂ ਲੱਗਣ ਨਾਲ ਸਮੁੱਚੇ ਪਿੰਡ ਨੂੰ ਵੱਡੇ ਲਾਭ ਮਿਲੇਗਾ। ਉਨ੍ਹਾਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦਾ ਐੱਲਈਡੀ ਲਾਈਟਾਂ ਦੇਣ ’ਤੇ ਤਹਿਦਿਲੋਂ ਧੰਨਵਾਦ ਕਰਦਿਆਂ ਦੱਸਿਆ ਇਹ ਲਾਈਟਾਂ ਪਿੰਡ ਦੀ ਫ਼ਿਰਨੀ ਅਤੇ ਗਲੀਆਂ ਵਿਚ ਲਾਈਆਂ ਗਈਆਂ ਹਨ। ਸਰਪੰਚ ਹਰਦੀਪਕ ਸਿੰਘ ਢਿੱਲੋਂ ਨੇ ਕਿਹਾ ਕਿ ਲਾਈਟਾਂ ਲੱਗਣ ਨਾਲ ਲੋਕਾਂ ਦੇ ਆਉਣ ਜਾਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਇਸ ਨਾਲ ਜਿੱਥੇ ਲੋਕ ਰਾਤ ਸਮੇਂ ਸੈਰ ਵੀ ਸੁਖਾਵੇਂ ਮਾਹੌਲ ਵਿਚ ਕਰ ਸਕਣਗੇ ਅਤੇ ਬੱਚੇ ਵੀ ਬਿਨਾਂ ਕਿਸੇ ਡਰ ਦੇ ਰਾਤ ਸਮੇਂ ਗਲੀਆਂ ਵਿਚ ਖੇਡ ਸਕਣਗੇ। ਸਰਪੰਚ ਹਰਦੀਪਕ ਸਿੰਘ ਢਿੱਲੋਂ ਨੇ ਕਿਹਾ ਕਿ ਲਾਈਟਾਂ ਨਾ ਹੋਣ ਕਾਰਨ ਕੋਈ ਵੀ ਅਣਸਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਹੁੰਦਾ ਹੈ ਜਾਂ ਕੋਈ ਜਾਨਵਰ ਕੀੜਾ ਮਕੌੜਾ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।