ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ

ਨੈਸ਼ਨਲ ਪੱਧਰ ਦੀ ਜੇਤੂ ਵਿਦਿਆਰਥਣ ਵੀਰਪਾਲ ਕੌਰ ਦਾ ਸਨਮਾਨ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਦੀ ਸਕੂਲ ਮੁਖੀ ਰਜਨੀ ਬਾਲਾ ਦੀ ਰਹਿਨੁਮਾਈ ਹੇਠ ਅਤੇ ਬੀਆਈਐੱਸ ਮੈਂਟਰ ਡਾ. ਦੀਪਕ ਸ਼ਰਮਾ ਦੀ ਯੋਗ ਅਗਵਾਈ ਹੇਠ ਭਾਰਤ ਸਰਕਾਰ ਦੇ ਮੰਤਰਾਲੇ ਕੰਜਊਮਰ ਅਫੇਅਰਜ਼ ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਦੇ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੇ ਬੀਆਈਐੱਸ ਕਲੱਬ 4892 ਵੱਲੋਂ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਬੀਆਈਐੱਸ ਮੈਂਟਰ ਡਾ. ਸ਼ਰਮਾ ਨੇ ਦੱਸਿਆ ਕਿ ਬੀਆਈਐੱਸ ਦੀ ਅਵੇਅਰਨੈੱਸ ਕੰਪੇਨ ਦੇ ਚਲਦਿਆਂ ਇਹ ਪ੍ਰੋਗਰਾਮ ਹੈੱਡ ਕੁਆਰਟਰ ਬੀਆਈਐੱਸ ਚੰਡੀਗੜ੍ਹ ਦੇ ਪ੍ਰਮੋਸ਼ਨਲ ਅਫ਼ਸਰ ਵਿਕਸਿਤ ਕੁਮਾਰ ਅਤੇ ਟੀਮ ਮੈਂਬਰ ਵਿਕਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਸਕੂਲਾਂ ਵਿਚ ਕਰਵਾਏ ਜਾ ਰਹੇ ਹਨ, ਜਿਸ ਦੇ ਅੰਤਰਗਤ ਬੀਆਈਐੱਸ 4892 ਵੱਲੋਂ ਨਵੇਂ ਸੈਸ਼ਨ ਦੌਰਾਨ ਜੁੜੇ ਵਿਦਿਆਰਥੀਆਂ ਨੂੰ ਬੀਆਈਐੱਸ ਐਕਟੀਵਿਟੀਜ਼ ਬਾਰੇ ਵਿਸਥਾਰ ਪੂਰਵਕ ਸਮਝਾਉਂਦਿਆਂ ਬੀਆਈਐੱਸ ਕੇਅਰ ਐਪ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਨੈਸ਼ਨਲ ਪੱਧਰ ਦੇ ਆਨਲਾਈਨ ਕਿਊਜ਼ ਮੁਕਾਬਲੇ ਵਿਚ ਬੀਆਈਐੱਸ 4892 ਦੀ ਜੇਤੂ ਰਹੀ ਵਿਦਿਆਰਥਣ ਵੀਰਪਾਲ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਅੰਤਰਗਤ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਸਕੂਲ ਕੈਂਪਸ ਵਿਚ ਕਰਵਾਇਆ ਗਿਆ, ਜਿਸ ਵਿਚ ਜਮਾਤ ਗਿਆਰਵੀਂ ਦੀ ਜੈਸਮੀਨ ਕੌਰ ਨੇ ਪਹਿਲਾ ਸਥਾਨ, ਲਵਜੀਤ ਸਿੰਘ ਨੇ ਦੂਸਰਾ ਸਥਾਨ , ਅਤੇ ਬਾਰਵੀਂ ਜਮਾਤ ’ਚੋਂ ਕਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਅਤੇ ਥੋਮਸ ਨੇ ਕੰਨਸੋਲੇਸ਼ਨ ਸਥਾਨ ਹਾਸਲ ਕੀਤਾ। ਸਕੂਲ ਮੁਖੀ ਰਜਨੀ ਬਾਲਾ ਵੱਲੋਂ ਇਸ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਆਯੋਜਨ ਲਈ ਲੈਕਚਰਾਰ ਮੈਂਟਰ ਡਾ. ਦੀਪਕ ਸ਼ਰਮਾ ਅਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖ਼ੀਰ ਵਿਚ ਸਕੂਲ ਮੁਖੀ ਵੱਲੋਂ ਬੀਆਈਐੱਸ ਕਲੱਬ ਦੇ ਮੈਂਟਰ ਡਾ. ਦੀਪਕ ਸ਼ਰਮਾ ਸਮੇਤ ਬੀਆਈਐੱਸ ਦੇ ਅਵੇਅਰਨੈੱਸ ਪ੍ਰੋਗਰਾਮਾਂ ਵਿਚ ਆਪਣਾ ਯੋਗਦਾਨ ਦੇਣ ਵਾਲੇ ਲੈਕਚਰਾਰ ਦੀਪਕ ਮਿੱਤਲ, ਮਨਪ੍ਰੀਤ ਕੌਰ, ਚਮਕੌਰ ਸਿੰਘ ਕੈਂਪਸ ਮੈਨੇਜਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫ਼ਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਸਕੂਲ ਮੁਖੀ ਰਜਨੀ ਬਾਲਾ, ਲੈਕਚਰਾਰ ਡਾ. ਦੀਪਕ ਸ਼ਰਮਾ, ਦੀਪਕ ਮਿੱਤਲ, ਮਨਪ੍ਰੀਤ ਕੌਰ, ਪਰਮਿੰਦਰ ਕੌਰ ,ਅੰਜੂ ਬਾਲਾ, ਸੋਨੂ ਸਿੰਗਲ, ਪੱਲਵੀ, ਗੀਤੂ ਚੋਪੜਾ, ਪਰਵਿੰਦਰ ਕੌਰ, ਸੁਖਵਿੰਦਰ ਸਿੰਘ, ਨੇਹਾ, ਨਰਿੰਦਰ ਸਿੰਘ, ਆਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਅਤੇ ਕੈਂਪਸ ਮੈਨੇਜਰ ਹਾਜ਼ਰ ਸਨ।