ਦੋ ਦੁਕਾਨਾਂ ਤੋਂ ਏਸੀ ਦੇ ਆਊਟਡੋਰ ਚੋਰੀ, ਚੋਰ ਸੀਸੀਟੀਵੀ ’ਚ ਕੈਦ
ਦੋ ਦੁਕਾਨਾਂ ਤੋਂ ਏਸੀ ਦੇ ਆਊਟਡੋਰ ਚੋਰੀ, ਚੋਰ ਸੀਸੀਟੀਵੀ ਕੈਮਰੇ ’ਚ ਕੈਦ
Publish Date: Mon, 23 Feb 2026 05:13 PM (IST)
Updated Date: Mon, 23 Feb 2026 05:16 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੇਰ ਰਾਤ ਮੁਕਤਸਰ ਦੇ ਅਬੋਹਰ ਰੋਡ ਤੇ ਚੋਰਾਂ ਨੇ ਦੋ ਦੁਕਾਨਾਂ ਤੋਂ ਏਸੀ (AC) ਦੇ ਆਊਟਡੋਰ ਚੋਰੀ ਕਰ ਲਏ, ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਚੋਰ ਮੋਟਰਸਾਈਕਲ ਤੇ ਆਏ ਸਨ ਅਤੇ ਇੱਕੋ ਤਰੀਕੇ ਨਾਲ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨਦਾਰ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਦੇਰ ਰਾਤ ਕਰੀਬ ਸਾਢੇ ਤਿੰਨ ਵਜੇ ਚੋਰ ਪੌੜੀ ਲਗਾ ਕੇ ਦੁਕਾਨ ਦੀ ਛੱਤ ਤੇ ਚੜ੍ਹੇ ਅਤੇ ਉੱਥੇ ਲੱਗੇ ਏਸੀ ਦਾ ਆਊਟਡੋਰ ਚੋਰੀ ਕਰ ਲਿਆ। ਚੋਰ ਆਊਟਡੋਰ ਦੀਆਂ ਤਾਰਾਂ ਵੀ ਚੋਰੀ ਕਰਕੇ ਲੈ ਗਏ। ਦੁਕਾਨਦਾਰ ਸਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਬਰਦਰ ਮਿਊਜ਼ਿਕ ਦੀ ਦੁਕਾਨ ਹੈ। ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਐਤਵਾਰ ਰਾਤ ਨੂੰ ਉਹ ਘਰ ਚਲਾ ਗਿਆ ਸੀ। ਦੇਰ ਰਾਤ ਆਏ ਚੋਰ ਏਸੀ ਦਾ ਆਊਟਡੋਰ ਚੋਰੀ ਕਰਕੇ ਲੈ ਗਏ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।