ਹੇਮਕੁੰਟ ਸਕੂਲ ’ਚ ਆਪ੍ਰੇਸ਼ਨ ਸਿੰਦੂਰ ਦਿਵਸ ਮਨਾਇਆ
ਇਲਾਕੇ ਦੀ ਪ੍ਰਸਿੱਧ ਵਿੱਦਿਅਕ
Publish Date: Fri, 08 May 2026 04:26 PM (IST)
Updated Date: Sat, 09 May 2026 04:05 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਐੱਨਸੀਸੀ ਲੜਕੇ ਅਤੇ ਲੜਕੀਆਂ ਦੇ ਕੈਡਿਟਸ ਵੱਲੋਂ ਓਪਰੇਸ਼ਨ ਸਿੰਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਦੇਸ਼ ਦੀ ਸੁਰੱਖਿਆ, ਫੌਜ ਦੀ ਬਹਾਦਰੀ ਅਤੇ ਰਾਸ਼ਟਰੀ ਏਕਤਾ ਬਾਰੇ ਜਾਣੂੰ ਕਰਵਾਇਆ ਗਿਆ। ਐੱਨਸੀਸੀ ਅਫ਼ਸਰ ਨਾਇਕ ਆਕੁੰਸ਼ ਕੁਮਾਰ ਨੇ ਕੈਡਿਟਸ ਨੂੰ ਓਪਰੇਸ਼ਨ ਸਿੰਦੂਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਦੇਸ਼ ਸੇਵਾ, ਅਨੁਸ਼ਾਸਨ ਅਤੇ ਦੇਸ਼ ਪ੍ਰੇਮ ਦਾ ਪ੍ਰਤੀਕ ਹੈ। ਇਸ ਦੌਰਾਨ ਕੈਡਿਟਸ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਫਿਲਮ ਵੀ ਦਿਖਾਈ ਗਈ, ਜਿਸ ਰਾਹੀਂ ਉਨ੍ਹਾਂ ਨੂੰ ਫੌਜ ਦੇ ਤਿਆਗ ਅਤੇ ਦੇਸ਼ ਪ੍ਰਤੀ ਸਮਰਪਣ ਬਾਰੇ ਜਾਣਕਾਰੀ ਮਿਲੀ। ਏਐੱਨਓ ਸਿਮਰਨਜੀਤ ਕੌਰ ਅਤੇ ਮੈਡਮ ਗੀਤਾ ਦੀ ਦੇਖ-ਰੇਖ ਹੇਠ ਕੈਡਿਟਸ ਨੇ ਉਤਸ਼ਾਹ ਨਾਲ ਭਾਗ ਲਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮਡੀ ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਐੱਨ.ਸੀ.ਸੀ ਵਿਦਿਆਰਥੀਆਂ ਵਿਚ ਅਨੁਸ਼ਾਸਨ, ਦੇਸ਼ ਪ੍ਰੇਮ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ। ਇਸ ਮੌਕੇ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਕੂਲ ਵਿਚ ਜੂਨੀਅਰ ਵਿੰਗ ਲਈ ਨਵੀਂ ਭਰਤੀ ਵੀ ਕੀਤੀ ਗਈ। ਸੂਬੇਦਾਰ ਮੇਜਰ ਸੁਖਮੰਦਰ ਸਿੰਘ, ਨਾਇਕ ਅਜੇ ਕੁਮਾਰ, ਹਵਾਲਦਾਰ ਦਿਨੇਸ਼ ਕੁਮਾਰ ਅਤੇ ਮੈਡਮ ਚਕਿਤਸਾ ਨੇ ਅੱਠਵੀਂ ਅਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ’ਚੋਂ 21 ਕੈਡਿਟਸ ਦੀ ਚੋਣ ਕੀਤੀ। ਉਨ੍ਹਾਂ ਨੇ ਐੱਨਸੀਸੀ ਦੇ ਏ, ਬੀ ਅਤੇ ਸੀ ਸਰਟੀਫ਼ਿਕੇਟਾਂ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸਨ।