ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਇਕ ਰੋਜ਼ਾ ਵਰਕਸ਼ਾਪ ਸੰਪੰਨ
ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਇਕ ਰੋਜਾ ਵਰਕਸ਼ਾਪ ਸੰਪੂਰਨ
Publish Date: Fri, 06 Mar 2026 03:52 PM (IST)
Updated Date: Sat, 07 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਿੱਖਿਆ ਬਲਾਕ ਜੈਤੋ ਦੇ ਸਾਰੇ ਸਕੂਲਾਂ ਦੇ ਪ੍ਰੀ-ਪ੍ਰਾਈਮਰੀ ਅਧਿਆਪਕਾਂ ਦੀ ਇੱਕ ਰੋਜਾ ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸ਼ਸ਼ੀਲ ਕੁਮਾਰ ਅਹੂਜਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੈਤੋ (ਕੁੜੀਆਂ) ਅਤੇ ਸਰਕਾਰੀ ਪ੍ਰਾਇਮਰੀ ਬਾਜਾਖਾਨਾ ਮੇਨ ਵਿਖੇ ਲਗਾਈ ਗਈ ਜਿਸ ਵਿੱਚ ਸਮੂਹ ਹਾਜ਼ਰ ਅਧਿਆਪਕਾਂ ਨੂੰ ਹੱਥੀ ਸਿੱਖਣ ਸਿਖਾਉਣ ਸਮਗਰੀ ਬਣਾਉਣ ਦੇ ਗੁਰ ਸਾਂਝੇ ਕੀਤੇ। ਇਸ ਟਰੇਨਿੰਗ ਦੌਰਾਨ ਰਿਸੋਰਸ ਪਰਸਨ ਵਜੋਂ ਮਿਸ਼ਨ ਸਮਰੱਥ ਜ਼ਿਲ੍ਹਾ ਫ਼ਰੀਦਕੋਟ ਦੇ ਕੋਆਰਡੀਨੇਟਰ ਵਕੀਲ ਸਿੰਘ, ਪ੍ਰਥਮ ਜ਼ਿਲ੍ਹਾ ਫ਼ਰੀਦਕੋਟ ਦੇ ਕੋਆਰਡੀਨੇਟਰ ਸੰਜੀਵ ਕੁਮਾਰ, ਬੀ.ਆਰ.ਸੀ. ਅਸ਼ੀਸ਼ ਕੁਮਾਰ ਅਤੇ ਬੀ.ਆਰ.ਸੀ. ਸੁਖਪਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਨਿਭਾਈ। ਰਿਸੋਰਸ ਪਰਸਨ ਦੁਆਰਾ ਅਧਿਆਪਕਾਂ ਨੂੰ ਘੱਟ ਲਾਗਤ ਨਾਲ ਅਤੇ ਬੱਚਿਆਂ ਦੀ ਉਮਰ ਅਨੁਸਾਰ ਮਨੋਦਸਾ ਨੂੰ ਟੁੰਬਵੀ ਸਹਾਇਕ ਸਮੱਗਰੀ ਤਿਆਰ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਸ਼ੀਲ ਕੁਮਾਰ ਅਹੂਜਾ ਨੇ ਜਿੱਥੇ ਸਮੂਹ ਰਿਸੋਰਸ ਪਰਸਨ ਦਾ ਨਵੇਂ ਤਰੀਕੇ ਤੇ ਸੁਖਾਲੇ ਢੰਗ ਨਾਲ ਸਮੱਗਰੀ ਤਿਆਰ ਕਰਨ ਦੀ ਜਾਣਕਾਰੀ ਦੇਣ ਲਈ ਧੰਨਵਾਦ ਕਰਦਿਆਂ ਸਮੂਹ ਹਾਜ਼ਰ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਤਰੀਕਿਆਂ ਨੂੰ ਸਦਾ ਅਪਣਾਈ ਰੱਖਣ ਤੇ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਕਿਹਾ। ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਮੌਕੇ ’ਤੇ ਹੀ ਸ਼ਾਨਦਾਰ ਸਿੱਖਣ ਸਿਖਾਉਣ ਸਹਾਇਕ ਸਮਗਰੀ ਹੱਥੀ ਤਿਆਰ ਕਰਕੇ ਪ੍ਰਦਰਸ਼ਨੀ ਵੀ ਲਗਾਈ। ਇਸ ਮੌਕੇ ਸੈਂਟਰ ਮੁੱਖ ਅਧਿਆਪਕ ਬਾਜਾਖਾਨਾ ਰੀਤੂ ਛਾਬੜਾ, ਸੈਂਟਰ ਮੁੱਖ ਅਧਿਆਪਕ ਵਾੜਾ ਭਾਈਕਾ ਗੁਰਚਰਨ ਸਿੰਘ, ਸੈਂਟਰ ਮੁੱਖ ਅਧਿਆਪਕ ਬਰਗਾੜੀ ਹਰਜੀਤ ਸਿੰਘ, ਇੰਚਾਰਜ ਸੈਂਟਰ ਮੁੱਖ ਅਧਿਆਪਕ ਮੱਤਾ ਗੁਰਚਰਨ ਸਿੰਘ, ਸੈਂਟਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ਰਣਜੀਤ ਸਿੰਘ ਖੱਚੜਾਂ, ਇੰਚਾਰਜ ਸੈਂਟਰ ਮੁੱਖ ਅਧਿਆਪਕ ਚੰਦਭਾਨ ਬ੍ਰਿਜ ਲਾਲ, ਮੁੱਖ ਅਧਿਆਪਕਾ ਪੂਜਾ ਬਾਂਸਲ, ਪੰਕਜ ਕੁਮਾਰ, ਜਸਮੀਤ ਕੌਰ, ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।