ਪਰਮਾਤਮਾ ’ਤੇ ਵਿਸ਼ਵਾਸ ਨਾਲ ਹਰ ਕੰਮ ਹੁੰਦਾ ਸਫਲ : ਡਾ. ਗੋਇਲ
ਪਰਮਾਤਮਾ ’ਤੇ ਨਿਸ਼ਚੈ ਰੱਖਣ ਵਾਲਾ ਹਰ ਕੰਮ ’ਚ ਸਫਲਤਾ ਪ੍ਰਾਪਤ ਕਰਦਾ ਹੈ : ਬੀਕੇ ਡਾ. ਹਿਮਾਂਸ਼ੂ ਗੋਇਲ
Publish Date: Mon, 27 Apr 2026 06:12 PM (IST)
Updated Date: Mon, 27 Apr 2026 06:13 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵਵਿਦਾਲਿਆ ਦੇ ਸਥਾਨਕ ਸੇਵਾ ਕੇਂਦਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਲੁਧਿਆਣਾ ਤੋਂ ਬੀਕੇ ਡਾਕਟਰ ਹਿਮਾਂਸ਼ੂ ਗੋਇਲ ਅਤੇ ਕੋਟਕਪੂਰਾ ਤੋਂ ਬੀਕੇ ਜਗਦੀਸ਼ ਭਾਈ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਬੀਕੇ ਡਾਕਟਰ ਹਿਮਾਂਸ਼ੂ ਗੋਇਲ ਨੇ ਕਿਹਾ ਕਿ ਜੋ ਮਨੁੱਖ ਪਰਮਾਤਮਾ ’ਤੇ ਅਟੱਲ ਨਿਸ਼ਚਾ ਰੱਖਦਾ ਹੈ, ਉਹ ਜੀਵਨ ਦੇ ਹਰ ਕੰਮ ’ਚ ਸਫਲਤਾ ਹਾਸਲ ਕਰਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ‘ਤੇ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਦੀ ਪਰਮਾਤਮਾ ਖੁਦ ਸਹਾਇਤਾ ਕਰਦੇ ਹਨ ਅਤੇ ਉਸ ਦੀ ਰਹਿਨੁਮਾਈ ਕਰਦੇ ਹਨ, ਜਿਸ ਨਾਲ ਜੀਵਨ ਦੀਆਂ ਮੁਸ਼ਕਲਾਂ ਆਸਾਨ ਹੋ ਜਾਂਦੀਆਂ ਹਨ ਅਤੇ ਹਰ ਕਾਰਜ ’ਚ ਸਫਲਤਾ ਸਹਿਜ ਹੀ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਆਧਿਆਤਮਿਕਤਾ ਨਾਲ ਜੁੜ ਕੇ ਜੀਵਨ ਨੂੰ ਸੁਖਮਈ ਅਤੇ ਸ਼ਾਂਤੀਮਈ ਬਣਾਉਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਸਥਾਨਕ ਸੇਵਾ ਕੇਂਦਰ ਦੀ ਸੰਚਾਲਿਕਾ ਰਾਜਯੋਗਿਨੀ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਨੇ ਆਏ ਹੋਏ ਮੁੱਖ ਮਹਿਮਾਨਾਂ ਬੀਕੇ ਡਾਕਟਰ ਹਿਮਾਂਸ਼ੂ ਗੋਇਲ, ਬੀਕੇ ਜਗਦੀਸ਼ ਭਾਈ ਅਤੇ ਸਮੂਹ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਬ੍ਰਹਮਕੁਮਾਰੀ ਆਸ਼ਰਮ ਸੇਵਾ ਕੇਂਦਰ ਪਿੰਡ ਕੋਟਭਾਈ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਰਜਨੀ ਭੈਣ ਵੇਦ ਪ੍ਰਕਾਸ਼ ਗੋਇਲ, ਗੁਰਵਿੰਦਰ ਸਿੰਘ, ਪ੍ਰਿੰਸੀਪਲ ਮਨਿੰਦਰ ਰੰਧਾਵਾ, ਯੋਗੇਸ਼ ਗਰੋਵਰ, ਵਿਜੈ ਸਚਦੇਵਾ, ਕੌਸ਼ਲਿਆ ਗੋਇਲ, ਸਰਿਤਾ ਸਿੰਗਲਾ, ਵਿਜੈ ਮੋਂਗਾ, ਕੁਲਦੀਪ ਬਾਂਸਲ, ਬ੍ਰਹਮਾਕੁਮਾਰੀ ਸੁਖਵਿੰਦਰ ਭੈਣ, ਰੇਖਾ ਭੈਣ, ਪੂਜਾ ਭੈਣ, ਦੀਪਾਂਸ਼ੂ ਭਾਈ, ਸਮਰੱਥ ਭਾਈ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।