ਓਮ ਪ੍ਰਕਾਸ਼ ਕਾਕਾ ਬਣੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ
ਓਮ ਪ੍ਰਕਾਸ਼ ਕਾਕਾ ਬਣੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ
Publish Date: Tue, 17 Mar 2026 07:19 PM (IST)
Updated Date: Tue, 17 Mar 2026 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਅਗਰਵਾਲ ਪੀਰਖਾਨਾ ਕਮੇਟੀ ਗਿੱਦੜਬਾਹਾ ਦੀ ਚੋਣ ਮੀਟਿੰਗ ਬੀਤੀ ਦੇਰ ਸ਼ਾਮ ਪੀਰਖਾਨਾ ਵਿਖੇ ਹੋਈ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੂੰ ਸਰਬਸੰਮਤੀ ਨਾਲ ਪੀਰਖਾਨਾ ਕਮੇਟੀ ਦਾ ਇਕ ਵਾਰ ਫਿਰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਪ੍ਰਸ਼ੋਤਮ ਗੋਇਲ ਨੂੰ ਮੀਤ ਪ੍ਰਧਾਨ, ਬਾਬਾ ਪ੍ਰਦੀਪ ਬਾਂਸਲ ਦੀਪਾ ਨੂੰ ਸਕੱਤਰ, ਮਹਿੰਦਰਪਾਲ ਗਰਗ ਨੂੰ ਕੈਸ਼ੀਅਰ, ਰਿੰਕੂ ਬਾਂਸਲ ਨੂੰ ਸਟੋਰ ਇੰਚਾਰਜ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਅਤੇ ਹੋਰਨਾ ਅਹੁਦੇਦਾਰਾਂ ਨੇ ਕਿਹਾ ਕਿ ਜੋ ਜਿੰਮੇਦਾਰੀ ਨੂੰ ਕਮੇਟੀ ਵੱਲੋਂ ਦਿੱਤੀ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਨਾਲ ਪਹਿਲਾਂ ਦੀ ਤਰ੍ਹਾਂ ਹੀ ਨਿਭਾਉਣਗੇ। ਇਸ ਮੌਕੇ ਕਮੇਟੀ ਮੈਂਬਰ ਪਿਆਰੇ ਲਾਲ ਮਿੱਤਲ, ਦੁਰਗਾ ਪ੍ਰਦਾਸ ਟੁਨੀਆ, ਰਾਜਿੰਦਰ ਗੋਰਖਾ, ਬਲਦੇਵ ਮੰਗਲਾ, ਸੁਰਜੀਤ ਰਾਹੀ ਅਤੇ ਰਾਕੇਸ਼ ਪਟਵਾਰੀ ਆਦਿ ਵੀ ਮੌਜੂਦ ਸਨ।