ਪੰਜਾਬੀ ਲਿਖਾਰੀ ਸਭਾ ਨੇ ਕਰਵਾਇਆ ਕਵੀ ਦਰਬਾਰ
ਪੰਜਾਬੀ ਲਿਖਾਰੀ ਸਭਾ ਨਿਹਾਲ
Publish Date: Wed, 20 May 2026 04:47 PM (IST)
Updated Date: Thu, 21 May 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਪਿੰਡ ਦੀਨਾ ਸਾਹਿਬ ਦੇ ਪੰਚਾਇਤ ਘਰ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ ਥਾਵਾਂ ਤੋਂ ਪਹੁੰਚੇ ਵਿਦਵਾਨਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਲੇਖਕਾਂ, ਗੀਤਕਾਰਾਂ ਅਤੇ ਵਿਅੰਗਕਾਰਾਂ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਵੱਲੋਂ ਵੀ ਭਾਗ ਲੈਂਦਿਆਂ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਈ। ਸਮੁੱਚੇ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਦੇਖ ਰੇਖ ਹੇਠ ਹੋਇਆ। ਸ਼ੁਰੂ ਵਿਚ ਉੱਘੇ ਗੀਤਕਾਰ ਜਸਵੰਤ ਬੋਪਾਰਾਏ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਉੱਘੇ ਗੀਤਕਾਰ ਗੀਤਾ ਦਿਆਲਪੁਰਾ ਨੇ ਕਿਹਾ ਕਿ ਪੰਚਮ ਪਾਤਸ਼ਾਹ ਜੀ ਨੇ ਸ਼ਹਾਦਤ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖ ਕੌਮ ਅਤੇ ਸਾਰੇ ਵਿਸ਼ਵ ਨੂੰ ਸਮਾਜਿਕ ਅਤੇ ਅਧਿਆਤਮਿਕ ਜੀਵਨ ਜਿਉਣ ਦਾ ਫ਼ਲਸਫ਼ਾ ਦਿੱਤਾ ਅਤੇ ਖ਼ੁਦ ਭਾਣਾ ਮਿੱਠਾ ਕਰਕੇ ਮੰਨਿਆ ਤੇ ਲੋਕਾਈ ਨੂੰ ਭਾਣਾ ਮੰਨਣ ਦਾ ਸੁਨੇਹਾ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਵੱਲੋਂ ਨਿਭਾਈ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੂਰਨ ਸਹਿਯੋਗ ਦਿੱਤਾ ਅਤੇ ਅੱਗੇ ਤੋਂ ਵੀ ਸਾਰੀ ਪੰਚਾਇਤ ਵਲੋਂ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਸਮੇਂ ਗੀਤਕਾਰ ਜਸਵੰਤ ਬੋਪਾਰਾਏ, ਗੀਤਕਾਰ ਗੀਤਾ ਦਿਆਲਪੁਰਾ ਜੀ, ਗੁਰਦੀਪ ਕੈੜਾ ਭਦੌੜ, ਵਰਿੰਦਰਜੀਤ ਕੈੜਾ ਭਦੌੜ ਗਾਇਕ ਰੌਬਿਨ ਸਿੱਧੂ ਖਾਈ, ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਸੁਰਜੀਤ ਸਿੰਘ ਅਲਬੇਲਾ, ਕੁਲਵੰਤ ਸਿੰਘ ਮਾਨ ਭਾਦੌੜ, ਜੀਤ ਜਗਪਾਲ ਗਾਜੀਆਣਾ, ਕੁਲਬੀਰ ਸਿੰਘ ਗਾਜੀਆਣਾ, ਬੂਟਾ ਸਿੰਘ ਅਲਕੜੇ, ਰਮਨਦੀਪ ਕੌਰ, ਮਨਜੀਤ ਕੌਰ ਲੰਭਵਾਲੀ, ਅਵਤਾਰ ਸਿੰਘ ਦੀਨਾ, ਪ੍ਰਗਟ ਸਿੰਘ ਢਿੱਲੋਂ ਸਮਾਧ ਭਾਈ, ਸਾਹਿਤਕਾਰ ਈਸ਼ਰ ਸਿੰਘ ਲੰਭਵਾਲੀ, ਲਾਭ ਸਿੰਘ ਡੋਡ, ਜਸਵੰਤ ਸਿੰਘ ਰਾਉਕੇ , ਗੁਰਕੀਰਤ ਸਿੰਘ ਔਲਖ਼, ਨੰਬਰਦਾਰ ਹਰਦੇਵ ਸਿੰਘ ਖਾਈ, ਜਸਵਿੰਦਰ ਕੌਰ ਦੀਨਾ, ਲਾਜਵਿੰਦਰ ਦੀਨਾ ਸਾਹਿਬ, ਸੁਖਵਿੰਦਰ ਕੌਰ, ਅੰਮ੍ਰਿਤ ਸਿੰਘ ਆਦਮਪੁਰਾ, ਲਛਮਣ ਸਿੰਘ ਦੀਨਾ, ਚਰਨਾਂ ਸਿੰਘ ਦੀਨਾ ਆਦਿ ਹਾਜ਼ਰ ਸਨ। ਅਖ਼ੀਰ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਪਹੁੰਚੇ ਵਿਦਵਾਨਾਂ ਦਾ ਧੰਨਵਾਦ ਕੀਤਾ।