ਸਰਕਾਰੀ ਸਕੂਲ ਸੰਧਵਾਂ ਦੇ ਬੱਚਿਆਂ ਦਾ ਵਾਲੀਆ ਪਰਿਵਾਰ ਵੱਲੋਂ ਸਨਮਾਨ
5ਵੀ ਬਰਸੀ ਮੌਕੇ ਸਰਕਾਰੀ ਸਕੂਲ ਸੰਧਵਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਵਾਲੀਆ ਪਰਿਵਾਰ ਵੱਲੋਂ ਕੀਤਾ ਸਨਮਾਨ
Publish Date: Thu, 21 May 2026 03:28 PM (IST)
Updated Date: Fri, 22 May 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਇਥੋਂ ਥੋੜੀ ਦੂਰ ਪਿੰਡ ਸੰਧਵਾਂ ਦੇ ਪੀ ਐਮ ਸ਼੍ਰੀ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਟੇਟ ਐਵਾਰਡੀ ਅਧਿਆਪਕ ਅਤੇ ਸਮਾਜ ਸੇਵੀ ਕੁਲਜੀਤ ਸਿੰਘ ਵਾਲੀਆ ਵੱਲੋਂ ਆਪਣੀ ਧਰਮ ਪਤਨੀ ਜਸਜੀਤ ਕੌਰ ਵਾਲੀਆ ਸੇਵਾ ਮੁਕਤ ਮੁੱਖ ਅਧਿਆਪਕਾ ਦੀ ਨਿੱਘੀ ਯਾਦ ਵਿੱਚ ਪੰਜਵੀਂ ਬਰਸੀ ਮੌਕੇ ਸਕੂਲ ਦੇ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਮੈਡਮ ਜਸਜੀਤ ਕੌਰ ਵਾਲੀਆ ਸਾਲ 2000 ਵਿੱਚ ਇਸ ਸਕੂਲ ਤੋਂ ਬਤੌਰ ਮੁੱਖ ਅਧਿਆਪਕਾ ਸੇਵਾ ਮੁਕਤ ਹੋਏ ਸਨ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਸ਼ਰਮਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਕੁਲਜੀਤ ਸਿੰਘ ਵਾਲੀਆ ਜੀ ਤੋਂ ਸਿੱਖਿਆ ਹਾਸਿਲ ਕਰਕੇ ਮੈਂ ਇਸ ਪਦਵੀ ਤੇ ਪਹੁੰਚਿਆ ਹਾਂ। ਸਮਾਗਮ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਅਤੇ ਵਿਦਿਆਰਥਣ ਮਹਿਕਜੋਤ ਕੌਰ ਨੇ ਬਾਰਵੀਂ ਜਮਾਤ ਵਿੱਚੋਂ 94.2ਫੀਸਦੀ , ਲਵਪ੍ਰੀਤ ਸਿੰਘ ਨੇ 93ਫੀਸਦੀ ਅਤੇ ਸੰਜੇ ਕੁਮਾਰ 82 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ । ਇਸੇ ਤਰ੍ਹਾਂ ਦਸਵੀਂ ਜਮਾਤ ਵਿੱਚੋਂ ਨਵਜੋਤ ਕੌਰ ਨੇ 87 ਫੀਸਦੀ , ਰਮਨਪ੍ਰੀਤ ਕੌਰ ਨੇ 86ਫੀਸਦੀ , ਅਤੇ ਮਨਿੰਦਰ ਕੌਰ ਨੇ 85 ਫੀਸਦੀ ਨੰਬਰ ਹਾਸਿਲ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਮੈਡਮ ਜਸਜੀਤ ਕੌਰ ਦੇ ਜੀਵਨ ਸਾਥੀ ਕੁਲਜੀਤ ਸਿੰਘ ਵਾਲੀਆ, ਵਾਲੀਆ ਪਰਿਵਾਰ ਦੇ ਨਜ਼ਦੀਕੀ ਧਰਮਵੀਰ ਸਿੰਘ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ, ਸਕੂਲ ਦੇ ਪੁਰਾਣੇ ਸਹਿਯੋਗੀ ਅਤੇ ਅਧਿਆਪਕ ਆਗੂ ਪ੍ਰੇਮ ਚਾਵਲਾ, ਸਟਾਫ ਮੈਂਬਰ ਇੰਦਰਪ੍ਰੀਤ ਸਿੰਘ ਧੁੰਨਾ, ਡਾਕਟਰ ਸੁਰਜੀਤ ਸਿੰਘ ਲੈਕਚਰਾਰ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਾਲੀਆ ਪਰਿਵਾਰ ਵੱਲੋਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਕੀਤੇ ਗਏ ਯਤਨਾਂ ਤੋਂ ਸਮਾਜ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਵਾਲੀਆ ਸੇਵਾ ਮੁਕਤ ਬੈਂਕ ਅਧਿਕਾਰੀ, ਦਾਮਾਦ ਹਰਪ੍ਰੀਤ ਸਿੰਘ ਚਾਰਟਡ ਅਕਾਊਂਟੈਂਟ, ਬੇਟੀ ਪ੍ਰੋਫੈਸਰ ਪਵਨਪ੍ਰੀਤ ਕੌਰ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ, ਕੇ ਪੀ ਸਿੰਘ ਸਰਾ, ਸਕੂਲ ਸਟਾਫ ਮੈਂਬਰ ਮਨਦੀਪ ਕੌਰ, ਕਰਮਜੀਤ ਸਿੰਘ,ਅੰਜੂ ਬਾਲਾ, ਬਲਕਾਰ ਸਿੰਘ, ਬਲਕਰਨ ਸਿੰਘ, ਰਾਜਵਿੰਦਰ ਕੌਰ, ਸੰਗੀਤਾ, ਪ੍ਰਿਆ, ਹਰਜੀਤ ਕੌਰ, ਰੇਖਾ , ਜਸਪਾਲ ਕੌਰ ਅਤੇ ਵੀਨਾ ਰਾਣੀ ਆਦਿ ਹਾਜ਼ਰ ਸਨ।