ਨੰਬਰਦਾਰਾਂ ਨੇ ਸਪੀਕਰ ਨੂੰ ਸੌਂਪਿਆ ਮੰਗ ਪੱਤਰ
ਨੰਬਰਦਾਰਾਂ ਨੇ ਪੰਜਾਂਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਮੰਗ ਪੱਤਰ
Publish Date: Sun, 07 Sep 2025 03:55 PM (IST)
Updated Date: Sun, 07 Sep 2025 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸਥਾਨਕ ਤਹਿਸੀਲ ਦੇ ਨੰਬਰਦਾਰ ਗਾਲਬ ਯੂਨੀਅਨ ਦੇ ਆਗੂਆਂ ਵੱਲੋਂ ਤਹਿਸੀਲ ਪ੍ਰਧਾਨ ਬੂਟਾ ਸਿੰਘ ਢਾਬ ਗੁਰੂ ਕੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲੇ ਅਤੇ ਕਾਫੀ ਸਮੇਂ ਤੋਂ ਲਟਕ ਰਹੀਆਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਨੰਬਰਦਾਰੀ ਪਿਤਾ ਪੁਰਖੀ ਕਰਨਾ, ਮਾਣ ਭੱਤਾ 5000 ਕਰਨਾ, ਬੱਸ ਕਿਰਾਇਆ, ਟੋਲ ਟੈਕਸ ਅਤੇ ਤਹਿਸੀਲ ਵਿੱਚ ਇੱਕ ਕਮਰਾ ਦੇਣ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੇਂ ਸਪੀਕਰ ਸਾਹਿਬ ਨੇ ਕਿਹਾ ਕਿ ਆਪਣੇ ਕੋਟਕਪੁਰਾ ਵਿਖੇ ਬਣ ਰਹੀ ਨਵੀਂ ਤਹਿਸੀਲ ਵਿੱਚ ਨੰਬਰਦਾਰਾਂ ਦਾ ਵੱਖਰਾ ਕਮਰਾ ਹੋਵੇਗਾ ਬਾਕੀ ਮੰਗਾਂ ਨੂੰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਕ ਪਹੁੰਚਾ ਕੇ ਜਲਦੀ ਹੱਲ ਕਰਾਵਾਂਗਾ। ਇਸ ਸਮੇਂ ਮਨਪ੍ਰੀਤ ਸਿੰਘ ਵਾੜਾ ਦੁਰਾਕਾ ਜਿਲਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਨੰਬਰਦਾਰ ਚੈੱਕ ਕਲਿਆਣ ਸਕੱਤਰ, ਨਛੱਤਰ ਸਿੰਘ ਵਾਂਦਰ ਜਟਾਣਾ ਖਜ਼ਾਨਚੀ, ਬਲਕਾਰ ਸਿੰਘ ਨੰਬਰਦਾਰ ਪੰਜ ਗਰਾਈਂ ਕਲਾਂ ਪ੍ਰੈੱਸ ਇਕੱਤਰ, ਦਿਲਬਾਗ ਸਿੰਘ ਨਾਨਕਸਰ ਮੈਂਬਰ, ਜਸਵੀਰ ਸਿੰਘ ਨੰਬਰਦਾਰ ਮੈਂਬਰ, ਰੇਸ਼ਮ ਸਿੰਘ ਨੰਬਰਦਾਰ ਕੋਟਕਪੂਰਾ ਆਦਿ ਹਾਜ਼ਰ ਸਨ।