ਹਾਈਕਿੰਗ ਟ੍ਰੈਕਿੰਗ ਕੈਂਪ ਲਗਾਇਆ
ਦਸ਼ਮੇਸ਼ ਬੀਐਡ ਕਾਲਜ, ਬਾਦਲ ਦੇ ਐਨਐਸਐਸ ਵਲੰਟੀਅਰਾਂ ਨੇ ਰਾਜ ਪੱਧਰੀ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ਲਗਾਇਆ
Publish Date: Fri, 10 Apr 2026 05:08 PM (IST)
Updated Date: Fri, 10 Apr 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸ਼ਮੇਸ਼ ਵਿੱਦਿਅਕ ਕਾਲਜ (ਲੜਕੀਆਂ), ਬਾਦਲ ਨੇ ਐਨਐਸਐਸ ਯੂਨਿਟ/ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਨੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਆਯੋਜਿਤ ਪੰਜ ਰੋਜ਼ਾ ਰਾਜ ਪੱਧਰੀ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ਵਿੱਚ ਹਿੱਸਾ ਲਿਆ। ਪ੍ਰੋ. ਉਂਕਾਰ ਸਿੰਘ ਚਹਿਲ, ਪ੍ਰੋਗਰਾਮ ਅਫਸਰ ਐਨਐਸਐਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਆਯੋਜਿਤ ਇਸ ਕੈਂਪ ’ਚ ਕਾਲਜ ਦੀਆਂ ਛੇ ਐਨਐਸਐਸ/ਰੈੱਡ ਰਿਬਨ ਕਲੱਬ ਵਲੰਟੀਅਰਾਂ ਹੁਸਨਪ੍ਰੀਤ ਕੌਰ, ਪ੍ਰਭਜੋਤ ਕੌਰ, ਸੁਖਪ੍ਰੀਤ ਕੌਰ, ਮੋਕਸ਼ਾ ਸਚਦੇਵਾ, ਸਿਮਰਨ ਅਤੇ ਅਰਸ਼ਦੀਪ ਕੌਰ ਭੁੱਲਰ ਨੇ ਹਿੱਸਾ ਲਿਆ। ਮਨਜੀਤ ਕੌਰ (ਇੰਸਟ੍ਰਕਟਰ), ਨੀਲਮ (ਇੰਸਟ੍ਰਕਟਰ) ਅਤੇ ਗੁਰਪ੍ਰੀਤ ਕੌਰ ਤੇ ਨਵਨੀਤ ਕੌਰ (ਅਧਿਆਪਕ ਇੰਚਾਰਜ) ਨੇ ਦਸ਼ਮੇਸ਼ ਬੀਐਡ ਕਾਲਜ, ਬਾਦਲ ਦੀਆਂ ਵਿਦਿਆਰਥਣਾਂ ਦੀ ਵਿਸ਼ੇਸ਼ ਤੌਰ ’ਤੇ ਅਨੁਸ਼ਾਸਨ, ਐਕਟਿਵ ਭਾਗੀਦਾਰੀ ਅਤੇ ਕੈਂਪ ਦੌਰਾਨ ਨਿਭਾਈਆਂ ਜ਼ਿੰਮੇਵਾਰੀਆਂ ਲਈ ਸ਼ਲਾਘਾ ਕੀਤੀ। ਕਾਲਜ ਪਰਤਣ ’ਤੇ ਇਨ੍ਹਾਂ ਵਿਦਿਆਰਥੀਆਂ ਨੇ ਐਨਐਸਐਸ ਦੇ ਹੋਰ ਵਲੰਟੀਅਰਾਂ ਨਾਲ ਕੈਂਪ ਦੇ ਤਜ਼ਰਬੇ ਸਾਂਝੇ ਕੀਤੇ। ਡਾ. ਸਿਮਰਜੀਤ ਕੌਰ ਬਰਾੜ ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ, ਬਾਦਲ ਨੇ ਇਸ ਕੈਂਪ ਤੇ ਗਏ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕੈਂਪਾਂ ਦੀ ਮਹੱਤਤਾ ਦੱਸੀ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੇ ਕੈਂਪਾਂ ’ਚ ਜਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦਾ ਬੱਚਿਆਂ ਨੂੰ ਕੈਂਪ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ।