ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ
ਨਗਰ ਕੌਂਸਲ ਚੋਣਾਂ ਲਈ 13 ਮਈ ਤੋਂ 16 ਮਈ 2026 ਤੱਕ ਭਰੇ ਜਾਣਗੀਆਂ ਨਾਮਜਦਗੀਆਂ: ਰਿਟਰਨਿੰਗ ਅਫਸਰ
Publish Date: Tue, 12 May 2026 05:30 PM (IST)
Updated Date: Tue, 12 May 2026 05:33 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਨਗਰ ਕੌਸਲ ਦੀਆਂ ਚੋਣਾ ਕਰਵਾਈਆ ਜਾ ਰਹੀਆਂ ਹਨ, ਇਨ੍ਹਾਂ ਚੋਣਾਂ ਨੂੰ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਗੁਰਕਿਰਨ ਦੀਪ ਸਿੰਘ ਸਿੱਧੂ ਐਸਡੀਐਮ ਕਮ ਰਿਟਰਨਿੰਗ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 13 ਮਈ ਤੋਂ 16 ਮਈ 2026 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 19 ਮਈ ਨੂੰ ਉਮੀਦਵਾਰ ਨਾਮਜਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ। 26 ਮਈ ਨੂੰ ਸਵੇਰੇ 8.00 ਤੋਂ ਸ਼ਾਮੀ 5.00 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ ਦੀਆਂ ਚੋਣਾ ਲਈ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀਆਂ ਪੱਤਰ ਕੋਰਟ ਰੂਮ ਨੰ. 18 ਸਬ ਡਵੀਜ਼ਨ ਮੈਜਿਸਟਰੇਟ ਆਫਿਸ, ਡੀਸੀ ਦਫਤਰ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਦਾਖਲ ਕਰ ਸਕਦੇ ਹਨ।