ਮਰੀਜ਼ਾਂ ਦੀ ਸੇਵਾ ਹੀ ਮੁੱਖ ਟੀਚਾ : ਮੈਡੀਸਨ ਮੈਨ
ਨਿਹਾਲ ਸਿੰਘ ਵਾਲਾ ਦੀ ਧਰਤੀ
Publish Date: Wed, 20 May 2026 04:06 PM (IST)
Updated Date: Thu, 21 May 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਨਿਹਾਲ ਸਿੰਘ ਵਾਲਾ ਦੀ ਧਰਤੀ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਦੀ ਸੇਵਾ ਦੀ ਕਹਾਣੀ ਇਕ ਪ੍ਰਰੇਣਾ ਦਾਇਕ ਕਹਾਣੀ ਬਣ ਚੁੱਕੀ ਹੈ, ਉਨ੍ਹਾਂ ਦੀ ਸੇਵਾ ਦੀ ਕਹਾਣੀ ਹਰ ਇਕ ਦੇ ਦਿਲ ਨੂੰ ਛੂੰਹਦੀ ਹੈ ਅਤੇ ਪੂਰੇ ਪੰਜਾਬ ਲਈ ਪ੍ਰੇਰਣਾ ਦਾ ਸੋਮਾ ਹੈ। ਵੱਡੀਆਂ ਵੱਡੀਆਂ ਸੰਸਥਾਵਾਂ ਮਨੁੱਖਤਾਂ ਦੀ ਸੇਵਾ ਕਰ ਰਹੀਆ ਹਨ, ਜਿੰਨਾਂ ਨੂੰ ਸਲੂਟ ਹੈ ਪਰ ਇਕ ਇਕੱਲੇ ਇਨਸਾਨ ਵੱਲੋਂ ਵੱਡੀਆਂ ਸੰਸਥਾਵਾਂ ਦੇ ਬਰਾਬਰ ਸੇਵਾ ਕਰਨੀ ਰੱਬ ਦੀ ਕ੍ਰਿਪਾ ਹੀ ਮੰਨੀ ਜਾ ਸਕਦੀ ਹੈ, ਉਸ ਦੀ ਸੇਵਾ ਦੇ ਸਾਹਮਣੇ ਹਜ਼ਾਰਾਂ ਟੀਬੀ ਮਰੀਜਾਂ, ਐੱਚਆਈਵੀ, ਕੈਂਸਰ ਅਤੇ ਫੁੱਟਕਲ ਮਰੀਜ਼ ਜਿੰਨ੍ਹਾਂ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ ਪਰ ਪੈਸੈ ਕਾਰਨ ਖ਼ਰੀਦ ਨਹੀਂ ਸਕਦੇ, ਲੋੜਵੰਦ ਗਰਭਵਤੀ ਮਹਿਲਾਵਾਂ ਦੀ ਸੇਵਾ, ਹਸਪਤਾਲਾਂ ਤੋ ਲੈ ਕੇ ਘਰਾਂ ਅੰਦਰ ਅਤੇ ਝੁੱਗੀਆਂ ਅੰਦਰ ਤੜਪ ਰਹੇ ਮਰੀਜ਼ਾਂ ਤੱਕ ਮਾਹਰ ਡਾਕਟਰਾਂ ਦੀ ਦੇਖ ਰੇਖ ਵਿਚ ਦਵਾਈਆਂ ਅਤੇ ਖਾਣਾ ਪੁੱਜਦਾ ਕਰਨਾ ਬਿਰਧ ਅਤੇ ਅਨਾਥ ਆਸਰਮਾਂ ਤੱਕ ਦਵਾਈਆਂ ਪੁੱਜਦੀਆਂ ਕਰਨਾ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ, ਬਿਮਾਰਾਂ ਲਈ ਦਵਾਈਆਂ, ਭੁੱਖਿਆਂ ਲਈ ਭੌਜਨ ਅਤੇ ਲਚਾਰਾਂ ਦੇ ਲਈ ਇਕ ਸਹਾਰਾ ਹੀ ਨਹੀਂ ਸਗੋਂ ਇਕ ਜਿਉਂਦਾਂ ਜਾਗਦਾ ਫਰਿਸ਼ਤਾ ਬਣ ਗਿਆ ਹੈ। ਅੱਜ ਦੇ ਯੁੱਗ ਵਿਚ ਹਰ ਕੋਈ ਆਪਣੇ ਆਪ ਲਈ ਜਿਉਂਦਾ ਹੈ ਅਤੇ ਆਪਣੇ ਤੱਕ ਸੀਮਤ ਹੈ, ਉੱਥੇ ਰਾਜਿੰਦਰ ਸਿੰਘ ਖੋਟੇ ਵਰਗੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ।