ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਮਾਂ ਦਿਵਸ
ਸਿੱਖਿਆ ਖ਼ੇਤਰ ਦੀ ਨਾਮਵਰ
Publish Date: Sun, 10 May 2026 03:31 PM (IST)
Updated Date: Mon, 11 May 2026 04:00 AM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਮੋਗਾ : ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਮਾਂ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਇਸ ਦੌਰਾਨ ਬਾਲ ਕਲਾਕਾਰਾਂ ਨੇ ਵੱਖ-ਵੱਖ ਰਚਨਾਵਾਂ ਅਤੇ ਪੇਸ਼ਕਾਰੀਆਂ ਰਾਹੀਂ ਮਾਂ ਦੀ ਮਹਾਨਤਾ ਅਤੇ ਸਤਿਕਾਰ ਪ੍ਰਤੀ ਆਪਣੇ ਹਾਵ ਭਾਵ ਨਿਵੇਕਲੇ ਅੰਦਾਜ ਵਿੱਚ ਪੇਸ਼ ਕੀਤੇ। ਤੋਤਲੀਆਂ ਅਵਾਜ਼ਾਂ ਰਾਹੀਂ ਨਰਸਰੀ ਕਲਾਸ ਦੀ ਤਨਵੀਰ ਕੌਰ, ਗੁਰਨੂਰ ਸਿੰਘ ਅਤੇ ਅੰਸ਼ਦੀਪ ਸਿੰਘ ਦੀ ਕਵਿਤਾ, ਐਲ ਕੇ ਜੀ ਦੇ ਆਮੀਨ ਅਲੀ ਦੀ ਕਵਿਤਾ ਅਤੇ ਯੂ ਕੇ ਜੀ ਦੀ ਮਨਦੀਪ ਕੌਰ, ਤਨਵੀਰ ਕੌਰ ਤੇ ਰਵਿੰਦਰਪਾਲ ਕੌਰ ਦੀ ਕਵਿਤਾ ਬੇਹੱਦ ਪਸੰਦ ਕੀਤੀਆਂ ਗਈਆਂ। ਪਹਿਲੀ ਕਲਾਸ ਦੀ ਸੁਖਨੂਰ ਕੌਰ ਤੇ ਮਨਰੀਤ ਕੌਰ ਦਾ ਗੀਤ, ਦੂਜੀ ਸ਼੍ਰੇਣੀ ਦੀ ਅਰਸ਼ਪ੍ਰੀਤ ਕੌਰ ਦਾ ਗੀਤ ਅਤੇ ਸੋਨਮਪ੍ਰੀਤ ਕੌਰ ਦੀ ਕਵਿਤਾ ਨਿਵੇਕਲਾ ਪ੍ਰਭਾਵ ਛੱਡਣ ਚ ਸਫ਼ਲ ਰਹੇ। ਤੀਜੀ ਸ਼੍ਰੇਣੀ ਦੇ ਹਰਜੋਤ ਕੌਰ ਤੇ ਨਮਲੀਨ ਕੌਰ ਦਾ ਗੀਤ, ਜਸਪਿੰਦਰ ਸਿੰਘ ਦੀ ਕਵਿਤਾ, ਚੌਥੀ ਜਮਾਤ ਦੀ ਜਾਨਵੀ ਮਾਥੁਰ ਦਾ ਗੀਤ ਅਤੇ ਅਜੈਵੀਰ ਸਿੰਘ ਤੇ ਲਖਵੀਰ ਸਿੰਘ ਦੀ ਕਵਿਤਾ ਨੂੰ ਹਾਜ਼ਰੀਨ ਨੇ ਸਾਹ ਰੋਕ ਕੇ ਮਾਣਿਆ। ਪੰਜਵੀਂ ਦੀ ਗੁਰਨੂਰ ਕੌਰ ਦਾ ਗੀਤ, ਯੁਵਰਾਜ ਸਿੰਘ ਦੀ ਕਵਿਤਾ, ਛੇਵੀਂ ਸ਼੍ਰੇਣੀ ਦੇ ਵਰਿੰਦਰ ਸਿੰਘ ਤੇ ਸਾਹਿਬਦੀਪ ਸਿੰਘ ਦਾ ਗੀਤ, ਤਨਵੀਰ ਕੌਰ ਤੇ ਮੁਸਕਾਨ ਕੌਰ ਦਾ ਗੀਤ ਅਤੇ ਮਨਗੁਰਲੀਨ ਕੌਰ ਦੀ ਕਵਿਤਾ ਨੇ ਖੂਬ ਤਾੜੀਆਂ ਬਟੋਰੀਆਂ। ਸੱਤਵੀਂ ਸ਼੍ਰੇਣੀ ਦੀ ਸੁਮਨਦੀਪ ਕੌਰ ਤੇ ਅਮਰਿੰਦਰ ਸਿੰਘ, ਅੱਠਵੀਂ ਸ਼੍ਰੇਣੀ ਦੀ ਮਨਿੰਦਰਜੀਤ ਕੌਰ ਤੇ ਬਲਜਿੰਦਰ ਕੌਰ ਅਤੇ ਨੌਵੀਂ ਕਲਾਸ ਦੀ ਸੁਪਨਦੀਪ ਕੌਰ ਤੇ ਰਾਜਿੰਦਰ ਕੌਰ ਦੇ ਗੀਤਾਂ ਨਾਲ ਸਮਾਗਮ ਸਿਖਰਾਂ ਤੇ ਪਹੁੰਚ ਗਿਆ। ਜਾਨਵੀ ਮਾਥੁਰ ਦੇ ਗੀਤ ਕੋਈ ਨਹੀਂ ਲੈ ਸਕਦਾ ਜਗ ਤੇ ਥਾਂ ਮਾਂ ਦੀ ਨੇ ਆਪਣੀ ਅਮਿੱਟ ਛਾਪ ਛੱਡੀ। ਇਸ ਸਮੇਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਸਤਿਕਾਰ ਦਾ ਤਹੱਈਆ ਕਰਨ ਦਾ ਅਹਿਦ ਲੈਣ ਦੀ ਸਲਾਹ ਦਿੱਤੀ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਉਨ੍ਹਾਂ ਨੇ ਮਾਂ ਨੂੰ ਰੱਬ ਦਾ ਸਾਕਾਰ ਰੂਪ ਦਸਦਿਆਂ ਮਾਵਾਂ ਦੇ ਸਤਿਕਾਰ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਕ ਦੇ ਫ਼ਰਜ਼ ਮੈਡਮ ਸਰਬਜੀਤ ਕੌਰ ਨੇ ਬਾਖ਼ੂਬੀ ਨਿਭਾਏ। ਵਧੀਆ ਪੇਸ਼ਕਾਰੀਆਂ ਵਾਲੇ ਹੋਣਹਾਰ ਬੱਚਿਆਂ ਦੀ ਪ੍ਰਿੰਸੀਪਲ ਤੇ ਸਟਾਫ਼ ਨੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ, ਗੁਰਵਿੰਦਰ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਹਰਪ੍ਰੀਤ ਕੌਰ ਬਲਜੀਤ ਕੌਰ, ਇੰਦਰਜੀਤ ਕੌਰ, ਸੁਨਿਧੀ ਮਿੱਤਲ, ਕੁਲਦੀਪ ਸਿੰਘ, ਗੁਰਚਰਨ ਸਿੰਘ ਰਾਮਾਂ, ਜਗਦੇਵ ਸਿੰਘ ਧਾਲੀਵਾਲ ਸਮੇਤ ਸਮੁੱਚਾ ਸਟਾਫ ਮੌਜ਼ੂਦ ਸੀ।