ਨਿਸ਼ਾਨ ਅਕੈਡਮੀ ਦਾ ਨਤੀਜਾ ਸੌ ਫ਼ੀਸਦ
ਨਿਸ਼ਾਨ ਅਕੈਡਮੀ ਦਾ 10ਵੀਂ ਦਾ ਨਤੀਜਾ 100 ਫੀਸਦੀ
Publish Date: Fri, 17 Apr 2026 04:47 PM (IST)
Updated Date: Fri, 17 Apr 2026 04:51 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੀਬੀਐੱਸਈ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ’ਚ ਨਿਸ਼ਾਨ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ੈਸ਼ਨ 2025-26 ਦੇ ਸੀਬੀਐੱਸਈ ਦੇ ਦਸਵੀਂ ਦੇ ਨਤੀਜਿਆਂ ’ਚੋਂ 100% ਸਫਲਤਾ ਹਾਸਿਲ ਕੀਤੀ ਹੈ। ਪਿਛਲੇ ਸਾਲਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰਦਿਆਂ ਲੜਕੀਆਂ ’ਚੋਂ ਮਹਿਕਦੀਪ ਕੌਰ ਸਪੁੱਤਰੀ ਜਗਰੂਪ ਸਿੰਘ ਨੇ 97% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਲੜਕਿਆਂ ’ਚੋਂ ਹਰਸੰਗੀਤ ਸਿੰਘ ਸਪੁੱਤਰ ਜਸਕਰਨ ਸਿੰਘ ਨੇ 96% ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਤੇ ਏਕਮਵੀਰ ਕੌਰ ਸਪੁੱਤਰੀ ਸੁਖਨੈਬ ਸਿੰਘ ਨੇ 95.6% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਅਕੈਡਮੀ ਦੇ 10 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਤੇ ਲਗਭਗ 15 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਅਕੈਡਮੀ ਦੇ ਚੈਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਉਂਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਸਾਰੇ ਹੀ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਜਿੰਦਗੀ ਦੇ ਅਗਲੇ ਪੜਾਵਾਂ ਤੇ ਹੋਰ ਮਿਹਨਤ ਕਰਕੇ ਚੰਗੀਆਂ ਸਫਲਤਾਵਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।