ਸਵੱਛ ਮਨ ਸਵੱਛ ਜਲ ਮੁਹਿੰਮ ਨਾਲ ਨਿਰੰਕਾਰੀ ਮਿਸ਼ਨ ਨੇ ਪਾਣੀ ਸਰੋਤਾਂ ਨੂੰ ਕੀਤਾ ਸਾਫ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਲ ਸਰੋਤਾਂ ਦੀ ਸਾਫ ਸਫ਼ਾਈ ਵੱਲ ਇੱਕ ਕਦਮ ਹੋਰ ਅੱਗੇ ਵਧਾਇਆ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮਾਨਵ ਸੇਵਾ ਅਤੇ ਲੋਕ ਕਲਿਆਣ ਦੀ ਇਸ ਅਦਭੁੱਤ ਚੇਤਨਾ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਦੁਆਰਾ ‘ਪ੍ਰੋਜੈਕਟ ਅਮ੍ਰਿਤ’ ਅਧੀਨ ‘ਸਵੱਛ ਜਲ-ਸਵੱਛ ਮਨ’ ਦੇ ਚੌਥੇ ਚਰਨ ਦਾ ਸ਼ਾਨਦਾਰ ਸ਼ੁਭ ਕਾਰਜ ਸੰਪਨ ਕੀਤਾ ਗਿਆ। ਅੱਜ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਗਿੱਦੜਬਾਹਾ ਦੇ ਸੇਵਾਦਾਰਾਂ ਵੱਲੋਂ ਪਾਣੀ ਵਾਲਾ ਸੂਆ ਨੇੜੇ ਡੇਰਾ ਬਾਬਾ ਗੰਗਾ ਰਾਮ ਦੀ ਸਾਫ਼ ਸਫਾਈ ਕੀਤੀ ਗਈ। ਇਸ ਮੌਕੇ ਬ੍ਰਾਂਚ ਦੇ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਬ੍ਰਾਂਚ ਗਿੱਦੜਬਾਹਾ ਵੱਲੋਂ ਸਤਿਗੁਰੂ ਬਾਬਾ ਹਰਦੇਵ ਸਿੰਘ ਦੇ ਜਨਮਦਿਨ ਮੌਕੇ ਸ਼ਹਿਰ ਦੇ ਸੂਏ ਦੀ ਸਫਾਈ ਕੀਤੀ ਜਾਂਦੀ ਹੈ ਕਿਉਂਕਿ ਇਸ ਸੂਏ ਦਾ ਪਾਣੀ ਵਾਟਰ ਵਰਕਸ ਦੇ ਰਾਹੀਂ ਘਰਾਂ ਤੱਕ ਪਹੁੰਚਦਾ ਹੈ। ਇਸਦੇ ਨਾਲ ਹੀ ਬ੍ਰਾਂਚ ਕੋਟਭਾਈ ਦੇ ਤਕਰੀਬਨ 150 ਸੇਵਾਦਾਰਾਂ ਵੱਲੋਂ ਪਿੰਡ ਦੇ ਵਾਟਰ ਵਰਕਸ ਦੀ ਸਫਾਈ ਕੀਤੀ ਗਈ। ਇਸ ਮੌਕੇ ਬ੍ਰਾਂਚ ਕੋਟਭਾਈ ਦੇ ਮੁਖੀ ਸ਼ਿੰਦਰਪਾਲ ਸਿੰਘ ਵੱਲੋਂ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਦੀ ਸੋਚ ਹੈ ਕਿ ਸ਼ਹਿਰ ਹੋ ਜਾਂ ਪੇਂਡੂ ਇਲਾਕੇ ਹਰ ਸ਼ਕਸ਼ ਜੋ ਇਸ ਧਰਤੀ ਦਾ ਵਸਨੀਕ ਹੈ ਉਹ ਇਸ ਅਣਮੁੱਲੀ ਦਾਤ ਦੀ ਵਰਤੋਂ ਸਹੀ ਢੰਗ ਨਾਲ ਕਰੇ ਅਤੇ ਇਸਦੇ ਸਰੋਤਾਂ ਦੀ ਫਰਜ ਦੇ ਰੂਪ ਵਿੱਚ ਦੇਖਭਾਲ ਕਰੇ। ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਭਾ.ਸਾ. ਜੋਗਿੰਦਰ ਸੁਖੀਜਾ (ਦਿੱਲੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿੱਚ 1600 ਤੋਂ ਵੱਧ ਸਥਾਨਾਂ ਤੇ ਇੱਕੋ ਸਮੇਂ ਤੇ ਆਯੋਜਿਤ ਕੀਤਾ ਗਿਆ। ਇਸ ਤਰਾਂ ਵਿਆਪਕ ਪੱਧਰ ਤੇ ਆਯੋਜਿਤ ਕੀਤੇ ਗਏ ਇਸ ਯਤਨ ਨਾਲ ਪਾਣੀ ਦੀ ਸੰਭਾਲ ਅਤੇ ਸਫਾਈ ਦੇ ਸੰਦੇਸ਼ ਨੂੰ ਸਮਾਜ ਦੇ ਹਰੇਕ ਵਰਗ ਤੱਕ ਪ੍ਰਭਾਵਸ਼ਾਲੀ ਰੂਪ ਨਾਲ ਪਹੁੰਚਾਇਆ ਗਿਆ। ਇਸ ਪਹਿਲ ਦਾ ਮੁੱਖ ਉਦੇਸ਼ ਸਮਾਜ ਨੂੰ ਇਹ ਜਾਣਕਾਰੀ ਕਰਵਾਉਣਾ ਹੈ ਕਿ ਪਾਣੀ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਣਮੁੱਲੀ ਦੇਣ ਹੈ। ਜਿਸ ਦੀ ਰੱਖਿਆ ਕਰਨਾ ਹਰੇਕ ਇਨਸਾਨ ਦਾ ਨੈਤਿਕ ਕਰਤੱਵ ਹੈ। ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਪ੍ਰਰੇਣਾ ਦਾਈਕ ਸਿੱਖਿਆਵਾਂ ਨੂੰ ਆਪਣਾਉਂਦੇ ਹੋਏ ਸਾਲ 2023 ਵਿੱਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਮਿਲਕੇ ਪ੍ਰੋਜੈਕਟ ਅਮ੍ਰਿਤ ਸ਼ੁਰੂ ਕੀਤਾ ਗਿਆ ਸੀ। ਇਹ ਪਾਣੀ ਬਚਾਉਣ ਦੀ ਪਹਿਲ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ ਭਾਵ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਿੱਥੇ ਸਵੱਛ ਜਲ- ਸਵੱਛ ਮਨ ਅਤੇ ਸਵੱਛ ਸਮਾਜ ਦਾ ਨਿਰਮਾਣ ਸੰਭਵ ਹੋ ਸਕੇ। ਨਦੀਆਂ ਝੀਲਾਂ, ਤਲਾਬ, ਖੂਹ ਅਤੇ ਝਰਨਿਆ ਵਰਗੇ ਪ੍ਰਕਿਰਤਿਕ ਪਾਣੀ ਦੇ ਸਰੋਤਾਂ ਨੂੰ ਸੰਭਾਲਣ ਲਈ ਸਮਰਪਿਤ ਜਨ ਅਦੋਲਨ ਨੇ ਆਪਣੇ ਪਹਿਲੇ ਤਿੰਨ ਚਰਨਾ ਵਿੱਚ ਸੇਵਾ, ਸਮਰਪਣ ਅਤੇ ਸਾਰਿਆ ਦੀ ਭਾਗੀਦਾਰੀ ਦੀ ਅਦਭੁੱਤ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਿਤ ਹੋ ਕੇ ਇਸ ਪੜਾਅ ਵਿੱਚ ਹੋਰ ਜਿਆਦਾ ਵਿਆਪਕ ਸੰਗਠਨ ਅਤੇ ਦੂਰ ਦਰਸ਼ੀ ਦ੍ਰਿਸ਼ਟੀਕੋਣ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮਾਜ ਦੇ ਹਰੇਕ ਵਰਗ ਵਿੱਚ ਪ੍ਰਕਿਰਤੀ ਦੇ ਪ੍ਰਤੀ ਜਾਗਰੂਕਤਾ ਅਤੇ ਸਾਰਿਆ ਦੀ ਭਾਗੀਦਾਰੀ ਇੱਕ ਮਜ਼ਬੂਤ ਭਾਵਨਾਂ ਨੂੰ ਫੈਲਾਉਣ ਦਾ ਯਤਨ ਕਰ ਰਹੀ ਹੈ। ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਹੈ ਕਿ ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆ ਲਈ ਹੋਰ ਸੁੰਦਰ, ਸਾਫ ਅਤੇ ਸੰਤੁਲਿਤ ਰੂਪ ’ਚ ਸੰਜੋਅ ਕੇ ਰੱਖੀਏ। ‘ਸਵੱਛ-ਜਲ, ਸਵੱਛ-ਮਨ’ ਉਸੇ ਪਾਵਨ ਸੰਕਲਪ ਦਾ ਪ੍ਰਤੀਕ ਹੈ ਜੋ ਮਨੁੱਖ ਨੂੰ ਸਮਾਜ ਅਤੇ ਆਤਮਾ ਨਾਲ ਜੋੜਦੇ ਹੋਏ, ਦਇਆ, ਸੰਤੁਲਿਤ ਅਤੇ ਸਦਭਾਵਨਾ ਨਾਲ ਭਰੇ ਭਵਿੱਖ ਵੱਲ ਮਾਰਗਦਰਸ਼ਨ ਕਰਦਾ ਹੈ।