ਕੌਮੀ ਤਕਨਾਲੋਜੀ ਦਿਵਸ ਮਨਾਇਆ
ਸਰਕਾਰੀ ਹਾਈ ਸਕੂਲ ਭੰਗੇਵਾਲਾ ਵਿਖੇ ਰਾਸ਼ਟਰੀ ਤਕਨੋਲੋਜੀ ਦਿਵਸ ਮਨਾਇਆ
Publish Date: Mon, 11 May 2026 04:12 PM (IST)
Updated Date: Mon, 11 May 2026 04:15 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਹਾਈ ਸਕੂਲ ਭੰਗੇਵਾਲਾ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਤਕਨੋਲੋਜੀ ਦਿਵਸ ਮਨਾਇਆ ਗਿਆ। ਇਸ ’ਚ ਵਿਦਿਆਰਥੀਆਂ ਦੇ ਆਨਲਾਈਨ ਕੁਵਿਜ਼ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਏ ਕੰਪਿਊਟਰ ਟੀਚਰ ਮੈਡਮ ਰਿਪਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਸਮਾਂ ਤਕਨੋਲੋਜੀ ਦਾ ਸਮਾਂ ਹੈ। ਹਰ ਵਿਦਿਆਰਥੀ ਨੂੰ ਵਿਗਿਆਨ, ਤਕਨੋਲੋਜੀ ਤੇ ਡੀਜੀਟਲ ਸਿੱਖਿਆ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਇੰਚਾਰਜ ਮੈਡਮ ਗੀਤੂ ਰਾਣੀ ਨੇ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਮੂਹ ਸਟਾਫ਼ ਮੈਂਬਰ ਸਾਹਿਬਾਨ ਹਾਜ਼ਰ ਸਨ।