ਸਕੂਲਾਂ ’ਚ 11 ਮਈ ਨੂੰ ਮਨਾਇਆ ਜਾਵੇਗਾ ‘ਨੈਸ਼ਨਲ ਟੈਕਨੋਲੋਜੀ ਡੇ 2026’
ਸਕੂਲਾਂ ’ਚ 11 ਮਈ ਨੂੰ ਮਨਾਇਆ ਜਾਵੇਗਾ ‘ਨੈਸ਼ਨਲ ਟੈਕਨੋਲੋਜੀ ਡੇ 2026’
Publish Date: Sat, 09 May 2026 03:20 PM (IST)
Updated Date: Sat, 09 May 2026 03:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ 11 ਮਈ ਨੂੰ ਸੂਬੇ ਭਰ ਦੇ ਸਕੂਲਾਂ ’ਚ ‘ਨੈਸ਼ਨਲ ਟੈਕਨਾਲੋਜੀ ਦਿਵਸ’ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਰਕਾਰੀ ਸਕੂਲਾਂ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਦੱਸਿਆ ਕਿ ਇਸ ਮੌਕੇ ਸਕੂਲਾਂ ’ਚ ਵਿਸ਼ੇਸ਼ ਸਵੇਰ ਦੀਆਂ ਸਭਾਵਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਭਾਰਤ ਦੀਆਂ ਵਿਗਿਆਨ, ਅੰਤਰਿਕਸ਼, ਆਈਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਾਈਬਰ ਸੇਫਟੀ ਪ੍ਰਣ ਲੈ ਕੇ ਤਕਨਾਲੋਜੀ ਦੇ ਜ਼ਿੰਮੇਵਾਰ, ਨੈਤਿਕ ਅਤੇ ਸੁਰੱਖਿਅਤ ਉਪਯੋਗ ਦਾ ਸੰਦੇਸ਼ ਦਿੱਤਾ ਜਾਵੇਗਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਨੇ ਦੱਸਿਆ ਕਿ ਇਸ ਦੌਰਾਨ ਇੱਕ ਰਾਜ ਪੱਧਰੀ ਟੈਕਨੋਲੋਜੀ ਸਾਈਬਰ ਅਵੇਅਰਨੈਸ ਕਵਿਜ ਮੁਕਾਬਲਾ ਵੀ ਕਰਵਾਇਆ ਜਾਵੇਗਾ, ਜਿਸ ਰਾਹੀਂ ਵਿਦਿਆਰਥੀਆਂ ਦੀ ਡਿਜ਼ੀਟਲ ਲਿਟਰੇਸੀ ਅਤੇ ਸਾਇਬਰ ਸੁਰੱਖਿਆ ਸਬੰਧੀ ਜਾਣਕਾਰੀ ਦੀ ਪਰਖ ਕੀਤੀ ਜਾਵੇਗੀ। ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ “ਨੈਸ਼ਨਲ ਟੈਕਨਾਲੋਜੀ ਦਿਵਸ 2026” ਨੂੰ ਸਫਲ ਬਣਾਉਣ ਲਈ ਸਮੂਹ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ, ਡੀ.ਆਰ.ਪੀ ਕੰਪਿਊਟਰ ਸਾਇੰਸ, ਸਮੂਹ ਕੰਪਿਊਟਰ ਅਧਿਆਪਕ ਅਤੇ ਵਿਦਿਆਰਥੀ ਪੂਰਾ ਸਹਿਯੋਗ ਦੇਣਗੇ। ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।