ਦਸਮੇਸ਼ ਡੈਂਟਲ ਕਾਲਜ ਵਿਖੇ ‘ਡੈਂਟਿਸਟਰੀ ਫ਼ੋਰ ਡਿਜ਼ੀਟਲ ਫ਼ਿਊਚਰ’ ਵਿਸ਼ੇ ਤੇ ਕੌਮੀ ਪੱਧਰੀ ਕਨਵੈਨਸ਼ਨ ਯਾਦਗਰੀ ਬਣੀ

ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਮੈਡੀਕਲ ਸਿੱਖਿਆ ਦੇ ਖੇਤਰ ’ਚ ਨਿਵੇਕਲੀ ਪਛਾਣ ਰੱਖਣ ਵਾਲੇ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਜ਼ਫਰੀਦਕੋਟ ਦੇ ਓਰਲ ਮੈਡੀਸਨ ਅਤੇ ਰੇਡੀਓਲੌਜੀ ਵਿਭਾਗ ਨੇ ਕੈਪਟਨ ਡਾ. ਪੂਰਨ ਸਿੰਘ ਅਡੀਟੋਰੀਅਮ ਵਿਖੇ ਇੰਡੀਅਨ ਅਕੈਡਮੀ ਆਫ਼ ਓਰਲ ਮੈਡੀਸਨ ਐਂਡ ਰੇਡੀਓਲੌਜੀ ਅਤੇ ਦਸਮੇਸ਼ ਅਕੈਡਮੀ ਆਫ਼ ਕੰਟੀਨਿਊਇੰਗ ਡੈਂਟਲ ਐਡਿਊਕੇਸਨ ਦੇ ਸਹਿਯੋਗ ਨਾਲ ‘ਸਮਾਰਟ ਡੈਂਟਿਸਟਰੀ ਫੋਰ ਡਿਜੀਟਲ ਫ਼ਿਉੂਚਰ’ ਵਿਸ਼ੇ ‘ਤੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਆਫ਼ ਓਰਲ ਮੈਡੀਸਨ ਐਂਡ ਰੇਡੀਓਲੌਜੀ ਅੰਡਰ ਗ੍ਰੈਜੂਏਟਸ ਕਨਵੈਨਸ਼ਨ ਕੀਤੀ। ਇਸ ਕਨਵੈਨਸ਼ਨ ’ਚ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਡਾ: ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸੀਨੀਅਰ ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਐਕਸੀਊਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਡਾ.ਅਵਿਨਾਸ਼ ਤੇਜਸਵੀ ਐੱਮ.ਐੱਲ ਆਨਰੇਰੀ ਜਨਰਲ ਸਕੱਤਰ ਆਈਏਓਐੱਮਆਰ, ਡਾ. ਦੀਪਤੀ ਭਟਨਾਗਰ ਜੁਆਇੰਟ ਸਕੱਤਰ ਆਈਏਓਐੱਮਆਰ, ਪਿ੍ਰੰਸੀਪਲ ਡਾ. ਸੁਨੀਲ, ਆਰਗੇਨਾਈਜਿੰਗ ਚੇਅਰਮੈਨ ਡਾ. ਬਸਵਰਾਜ ਟੀ ਭਾਗਵਤੀ, ਰਜਿਸਟਰਾਰ ਡਾ. ਤਰੁਣ ਕੁਮਾਰ, ਡੀਨ ਅਕਾਦਮਿਕਸ ਡਾ. ਰਮਨਦੀਪ ਸਿੰਘ ਬਰਾੜ, ਆਰਗੇਨਾਈਜਿੰਗ ਸੈਕਟਰੀ ਡਾ. ਪ੍ਰੀਤੀ ਧੀਰ, ਖਜ਼ਾਨਚੀ ਡਾ. ਮਨਦੀਪ ਕਾਉਰ ਅਤੇ ਆਰਗੇਨਾਈਜਿੰਗ ਕਮੇਟੀ ਦੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਿ੍ਰੰਸੀਪਲ ਡਾ. ਸੁਨੀਲ ਨੇ ਮੁੱਖ ਮਹਿਮਾਨ, ਪ੍ਰਬੰਧਕ ਅਤੇ ਵਿਦਿਆਰਥੀ ਡੈਲੀਗੇਟਸ ਨੂੰ ਜੀ ਆਇਆਂ ਨੂੰ ਆਖਿਆ ਤੇ ਇਸ ਕਨਵੈਨਸ਼ਨ ਦੇ ਉਦੇਸ਼ ਤੇ ਵਿਸਥਾਰ ਨਾਲ ਚਾਨਣਾ ਪਾਇਆ।
ਸੋਵੀਨੀਅਰ ਅਤੇ ਦਸਮੇਸ਼ ਇੰਸਟੀਚਿਊਟਸ ਆਫ਼ ਰਿਸਰਸ ਐਂਡ ਡੈਂਟਲ ਸਾਇੰਸਿਜ਼ ਟਾਈਮਜ਼ ਨੂੰ ਪ੍ਰਬੰਧਕਾਂ ਅਤੇ ਹੋਰ ਮਹਿਮਾਨਾਂ ਦੁਆਰਾ ਰਿਲੀਜ਼ ਕੀਤਾ ਗਿਆ। ਸੋਵੀਨੀਅਰ ਨੂੰ ਸਾਡੀ ਸਾਇੰਟਿਫਿਕ ਕਮੇਟੀ ਦੇ ਚੇਅਰਮੈਨ ਡਾ. ਨਿਤਿਨ ਖੁੱਲਰ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਪੀਰੀਓਡੌਂਟਿਕਸ ਨੇ ਸੁਚੱਜੇ ਢੰਗ ਨਾਲ ਤਿਆਰ ਕੀਤਾ। ਕਾਲਜ ਮੈਗਜ਼ੀਨ ਨੂੰ ਡਾ. ਸੁਧੀਰ ਮੰਜਾਲ ਪ੍ਰੋਫੈਸਰ ਅਤੇ ਹੈੱਡ, ਡਿਪਾਰਟਮੈਂਟ ਆਫ਼ ਆਰਥੋਡੌਂਟਿਕਸ ਨੇ ਡਿਜ਼ਾਇਨ ਕੀਤਾ। ਕਾਨਫਰੰਸ ਹਾਈਬਿ੍ਰਡ ਮੋਡ ’ਚ ਆਰਗੇਨਾਈਜ ਕੀਤੀ ਗਈ ਸੀ। ਇਸ ਕਨਵੈਨਸ਼ਨ ਦੌਰਾਨ ਵੱਖ-ਵੱਖ ਡੈਂਟਲ ਕਾਲਜਾਂ ਦੇ ਵੱਖ-ਵੱਖ ਮਹਿਮਾਨਾਂ ਨੇ ਸ਼ਿਰਕਤ ਕੀਤੀ। ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ. ਉਪਾਸਨਾ ਸੇਠੀ ਅਹੂਜਾ ਆਈ.ਡੀ.ਐੱਸ.ਟੀ ਮੋਦੀਨਗਰ ਨੇ ਓਰੋਫੈਸ਼ੀਅਲ ਪੇਨ ਮੈਨੇਜਮੈਂਟ ਦੇ ਗਿਆਨ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਸੁਨਮ ਦੀ ਡਾ. ਐਸਵਰਿਆ ਸਰਮਾ ਨੇ ਜਨਰਲ ਪ੍ਰੈਕਟਿਸ ’ਚ ਮੈਡੀਸਨ ਦੀ ਭੂਮਿਕਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੁਰੇਂਦਰਾ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਸ੍ਰੀ ਗੰਗਾਨਗਰ ਦੀ ਡਾ. ਅੰਜਲੀ ਨਾਇਕ ਨੇ ਅਨਲੌਕਿੰਗ ਡੈਂਟਿਸਟਰੀ’ਸ ਫ਼ਿਊਚਰ ਓਰਲ ਰੇਡੀਓਲੌਜੀ ਸੁਪਰਪਾਵਰ ਟਾਪਿਕ ‘ਤੇ ਵਿਚਾਰ ਸਾਂਝੇ ਕੀਤੇ।
ਪੰਜਾਬ, ਹਿਮਾਚਲ ਪ੍ਰਦੇਸ, ਹਰਿਆਣਾ, ਉੱਤਰ ਪ੍ਰਦੇਸ, ਉੱਤਰਾਖੰਡ ਅਤੇ ਰਾਜਸਥਾਨ ਦੇ ਵੱਖ-ਵੱਖ ਇੰਸਟੀਚਿਊਟਾਂ ਤੋਂ ਲਗਭਗ 541 ਡੈਲੀਗੇਟਸ ਨੇ ਔਨਲਾਈਨ ਅਤੇ ਆਫਲਾਈਨ ਰਜਿਸਟਰ ਕੀਤਾ। ਵੱਖ-ਵੱਖ ਵਿਗਿਆਨਕ ਸੈਸ਼ਨਾਂ ’ਚ ਵੱਖ-ਵੱਖ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਵਿਦਿਆਰਥੀ ਡੈਲੀਗੇਟਸ ਦੁਆਰਾ ਲਗਭਗ 135 ਆਫਲਾਈਨ ਪੇਪਰ, 78 ਆਫਲਾਈਨ ਪੋਸਟਰ, 43 ਔਨਲਾਈਨ ਪੇਪਰ ਅਤੇ 47 ਔਨਲਾਈਨ ਪੋਸਟਰ ਸਮੇਤ ਪੇਸ਼ਕਾਰੀਆਂ ਕੀਤੀਆਂ ਗਈਆਂ। ਵਿਗਿਆਨਕ ਸੈਸ਼ਨਾਂ ਦੀ ਪ੍ਰਧਾਨਗੀ ਵੱਖ-ਵੱਖ ਚੇਅਰਪਰਸਨ ਨੇ ਕੀਤੀ ਅਤੇ ਭਾਗੀਦਾਰਾਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਦਿੱਤੇ ਗਏ। ਵਾਲਡਿਕਟਰੀ ਫੰਕਸ਼ਨ ਵਿੱਚ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਡਾ: ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸੀਨੀਅਰ ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਐਕਸੀਊਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਡਾ. ਅਵਿਨਾਸ ਤੇਜਸਵੀ ਆਨਰੇਰੀ ਜਨਰਲ ਸਕੱਤਰ , ਪਿ੍ਰੰਸੀਪਲ ਡਾ. ਐੱਮ.ਕੇ.ਸੁਨੀਲ, ਆਰਗੇਨਾਈਜਿੰਗ ਚੇਅਰਮੈਨ ਡਾ. ਬਸਵਰਾਜ ਟੀ ਭਾਗਵਤੀ, ਆਰਗੇਨਾਈਜਿੰਗ ਸੈਕਟਰੀ ਡਾ. ਪ੍ਰੀਤੀ ਧੀਰ ਅਤੇ ਖਜ਼ਾਨਚੀ ਡਾ.ਮਨਦੀਪ ਕਾਉਰ ਨੇ ਸ਼ਾਮ ਦੇ ਸ਼ੈਸ਼ਨ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੱਖ-ਵੱਖ ਕੈਟਾਗਰੀਆਂ ਜਿਵੇਂ ਕਿ ਬੈਸਟ ਪੇਪਰ ਅਤੇ ਬੈਸਟ ਪੋਸਟਰ ’ਚ ਇਨਾਮ ਵੰਡੇ ਗਏ। ਸਨਮਾਨ ਪੱਤਰ ਅਤੇ ਆਵਾਰਡ ਆਫ਼ ਆਨਰ ਆਰਗੇਨਾਈਜਿੰਗ ਕਮੇਟੀ ਦੇ ਵੱਖ-ਵੱਖ ਮੈਂਬਰਾਂ ਨੂੰ ਸਨਮਾਨਿਤ ਕੀਤਾ। ਕਨਵੈਨਸ਼ਨ ਦੇ ਅੰਤ ’ਚ ਇੰਟਰਐਕਟਿਵ ਅਕਾਦਮਿਕ ਵਿਚਾਰ ਵਟਾਂਦਰੇ ਅਤੇ ਵੱਖ-ਵੱਖ ਡੈਂਟਲ ਕਾਲਜਾਂ ਦੇ ਅੰਡਰ ਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਫੈਕਲਟੀ ਮੈਂਬਰਾਂ ਨੇ ਪੂਰਨ ਸਰਗਰਮੀ ਨਾਲ ਭਾਗ ਸ਼ਮੂਲੀਅਤ ਕਰਕੇ ਇਸ ਕਨਵੈਨਸ਼ਨ ਨੂੰ ਯਾਦਗਰੀ ਬਣਾ ਦਿੱਤਾ।