Muktsar News : ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਲੈ ਕੇ ਥਾਣੇ ਆਏ ਹੌਲਦਾਰ ਨੂੰ ਧੱਕਾ ਦੇ ਕੇ ਹਵਾਲਾਤੀ ਹੱਥਕੜੀ ਸਮੇਤ ਫ਼ਰਾਰ
ਮੋਟਰਸਾਈਕਲ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ, ਜਿਸਨੂੰ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਨੇ ਲੱਖੇਵਾਲੀ ਥਾਣੇ ਪਹੁੰਚੀ ਪੁਲਿਸ ਟੀਮ ਦੇ ਹੌਲਦਾਰ ਨੂੰ ਧੱਕਾ ਦੇ ਦਿੱਤਾ ਅਤੇ ਹੱਥਕੜੀਆਂ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਥਾਣੇ ਦੇ ਪਿੱਛੇ ਖੇਤਾਂ ਵੱਲ ਭੱਜ ਗਿਆ ਹੈ ਅਤੇ ਪੁਲਿਸ ਟੀਮਾਂ ਉਸਦੀ ਭਾਲ ਕਰ ਰਹੀਆਂ ਹਨ।
Publish Date: Sat, 21 Feb 2026 06:23 PM (IST)
Updated Date: Sat, 21 Feb 2026 06:29 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੋਟਰਸਾਈਕਲ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ, ਜਿਸਨੂੰ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਨੇ ਲੱਖੇਵਾਲੀ ਥਾਣੇ ਪਹੁੰਚੀ ਪੁਲਿਸ ਟੀਮ ਦੇ ਹੌਲਦਾਰ ਨੂੰ ਧੱਕਾ ਦੇ ਦਿੱਤਾ ਅਤੇ ਹੱਥਕੜੀਆਂ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਥਾਣੇ ਦੇ ਪਿੱਛੇ ਖੇਤਾਂ ਵੱਲ ਭੱਜ ਗਿਆ ਹੈ ਅਤੇ ਪੁਲਿਸ ਟੀਮਾਂ ਉਸਦੀ ਭਾਲ ਕਰ ਰਹੀਆਂ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪੁਲਿਸ ਨੇ ਮੁਲਜ਼ਮ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਫੜਿਆ ਸੀ। ਫਿਲਹਾਲ ਮੁਲਜ਼ਮ ਖ਼ਿਲਾਫ਼ ਲੱਖੇਵਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਭਾਲ ਜਾਰੀ ਹੈ।
ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਉਰਫ਼ ਨਿੱਕਾ ਪੁੱਤਰ ਜਸਵੰਤ ਸਿੰਘ ਵਾਸੀ ਟਿੱਬਾ ਪਿੰਡ, ਸੰਮੇਵਾਲੀ ਰੋਡ, ਲੱਖੇਵਾਲੀ ਨੂੰ ਪੁਲਿਸ ਨੇ 18 ਫਰਵਰੀ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਸ਼ੱਕ ਸੀ ਕਿ ਮੁਲਜ਼ਮ ਨੇ ਹੋਰ ਵੀ ਮੋਟਰਸਾਇਕਲ ਚੋਰੀ ਕੀਤੇ ਹਨ ਅਤੇ ਇਸ ਗਿਰੋਹ ਵਿੱਚ ਉਸਦੇ ਹੋਰ ਸਾਥੀ ਹੋ ਸਕਦੇ ਹਨ। ਕੱਲ੍ਹ ਏਐਸਆਈ ਕੁਲਵੰਤ ਸਿੰਘ ਅਤੇ ਹੌਲਦਾਰ ਸਵਰਨਜੀਤ ਸਿੰਘ ਨੇ ਮੁਲਜ਼ਮ ਨੂੰ ਸੁਮਨਦੀਪ ਕੌਰ, ਜੇਐਮਆਈਸੀ ਮਲੋਟ ਦੀ ਅਦਾਲਤ ਵਿੱਚ ਪੇਸ਼ ਕੀਤਾ।
ਅਦਾਲਤ ਨੇ ਪੁੱਛਗਿੱਛ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਪੁਲਿਸ ਟੀਮ ਰਿਮਾਂਡ ਹਾਸਲ ਕਰਨ ਤੋਂ ਬਾਅਦ ਸ਼ਾਮ 6:20 ਵਜੇ ਦੇ ਕਰੀਬ ਥਾਣੇ ਵਾਪਸ ਆਈ। ਜਦੋਂ ਮੁਲਜ਼ਮ, ਸੰਦੀਪ ਸਿੰਘ ਉਰਫ਼ ਨਿੱਕਾ, ਨੂੰ ਇੱਕ ਪ੍ਰਾਈਵੇਟ ਕਾਰ ਤੋਂ ਥਾਣੇ ਦੇ ਗੇਟ 'ਤੇ ਉਤਾਰਿਆ ਗਿਆ ਤਾਂ ਉਸਨੇ ਹੌਲਦਾਰ ਸਵਰਨਜੀਤ ਸਿੰਘ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਥਾਣੇ ਦੀ ਇਮਾਰਤ ਦੀ ਚਾਰਦੀਵਾਰੀ ਨਾ ਹੋਣ ਦੇ ਕਾਰਨ ਹੱਥਕੜੀਆਂ ਸਮੇਤ ਫ਼ਰਾਰ ਹੋ ਗਿਆ। ਪੁਲਿਸ ਟੀਮਾਂ ਨੇ ਉਸਦਾ ਪਿੱਛਾ ਕੀਤਾ, ਪਰ ਉਹ ਸਰ੍ਹੋਂ ਦੇ ਖੇਤ ’ਚ ਭੱਜ ਗਿਆ ਅਤੇ ਅਜੇ ਤੱਕ ਨਹੀਂ ਮਿਲਿਆ। ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਭਾਲ ਜਾਰੀ ਹੈ।