ਮੁਕਤਸਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ 2026-27 ਦੀ ਧੂਮ
ਮੁਕਤਸਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ 2026-27 ਦੀ ਧੂਮ
Publish Date: Tue, 05 May 2026 03:37 PM (IST)
Updated Date: Tue, 05 May 2026 03:38 PM (IST)

ਰਿਪੋਰਟਰ ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ 2026-27 ਦੀ ਸ਼ੁਰੂਆਤ ਬੀਤੇ ਦਿਨੀਂ ਹੋਈ ਜਿਸ ਦਾ ਉਦਘਾਟਨ ਫਾਦਰ ਸ਼ਿਬੂ ਵਰਘਈਸ ਤੇ ਪ੍ਰਧਾਨ ਮੋਹਕਮ ਸਿੰਘ ਸੰਧੂ ਨੇ ਕੀਤਾ। ਦੋ ਦਿਨ ਚੱਲੇ ਇਸ ਟੂਰਨਾਮੈਂਟ ’ਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-11, 13, 15, 17 ਤੇ 19 ਵਰਗਾਂ ’ਚ ਮੁਕਾਬਲੇ ਕਰਵਾਏ ਗਏ ਜਿਸ ’ਚ ਲਗਭਗ 70 ਖਿਡਾਰੀਆਂ ਨੇ ਭਾਗ ਲਿਆ। ਅੰਡਰ-11 ਮੁੰਡਿਆਂ ’ਚ ਅਰਿਹੰਤ ਗੋਇਲ ਪਹਿਲੇ ਤੇ ਅਯਾਨ ਸੁਖੀਜ਼ਾ ਦੂਜੇ ਸਥਾਨ ‘ਤੇ ਰਹੇ, ਜਦਕਿ ਪ੍ਰਾਨਸ਼ਆਨੰਦ ਤੇ ਧੰਨਸਹਿਜ ਸਿੰਘ ਸਰਾਂ ਤੀਜੇ ਸਥਾਨ ‘ਤੇ ਰਹੇ। ਕੁੜੀਆਂ ’ਚ ਲਵੀਸ਼ਾ ਗਰਗ ਪਹਿਲੀ ਤੇ ਪਵਿਤ ਕੌਰ ਦੂਜੀ ਰਹੀ। ਅੰਡਰ-13 ਮੁੰਡਿਆਂ ’ਚ ਗੁਰੀਤ ਸੇਠੀ ਨੇ ਪਹਿਲਾ ਤੇ ਸਮਰਪ੍ਰਤਾਪ ਸਿੰਘ ਵੜਿੰਗ ਨੇ ਦੂਜਾ ਸਥਾਨ ਹਾਸਲ ਕੀਤਾ। ਕੁੜੀਆਂ ’ਚ ਅਨੁਰੀਤ ਪਹਿਲੀ ਤੇ ਸਾਰਾ ਦੂਜੀ ਰਹੀ। ਅੰਡਰ-15 ਮੁੰਡਿਆਂ ’ਚ ਸਕਸ਼ਮ ਗਰਗ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜੈਵਿਨ ਸਿੰਘ ਧਾਲੀਵਾਲ ਦੂਜੇ ਸਥਾਨ ‘ਤੇ ਰਹੇ। ਕੁੜੀਆਂ ’ਚ ਗੁਰਲੀਨ ਚਾਵਲਾ ਪਹਿਲੀ ਤੇ ਯਸ਼ਵੀ ਦੂਜੀ ਰਹੀ। ਅੰਡਰ-17 ’ਚ ਵੈਭਵ ਸ਼ਰਮਾ ਤੇ ਤਨਵੀਰ ਕੌਰ ਬਰਾੜ ਨੇ ਆਪਣੇ-ਆਪਣੇ ਵਰਗਾਂ ’ਚ ਪਹਿਲੇ ਸਥਾਨ ਹਾਸਲ ਕੀਤੇ। ਅੰਡਰ-19 ਮੁੰਡਿਆਂ ’ਚ ਹਰਸ਼ਬੀਰ ਸਿੰਘ ਬਰਾੜ ਨੇ ਪਹਿਲਾ ਸਥਾਨ ਜਿੱਤਿਆ, ਜਦਕਿ ਕੁੜੀਆਂ ’ਚ ਤਨਵੀਰ ਕੌਰ ਬਰਾੜ ਨੇ ਦੁਬਾਰਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਆਪਣੇ ਨਾਮ ਕੀਤਾ। ਇਸ ਮੌਕੇ ਭਾਈ ਰਾਹੁਲ ਸਿੱਧੂ ਨੇ ਸਟੇਟ ਮਿਨੀ ਸਬ-ਜੂਨੀਅਰ ਰੈਂਕਿੰਗ ਤੇ ਪ੍ਰਾਇਮਰੀ ਸਕੂਲ ਗੇਮਜ਼ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਅਯਾਨ ਸੁਖੀਜ਼ਾ ਤੇ ਅਰਿਹੰਤ ਗੋਇਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਮਿਲਿਆ। ਸਮਾਪਤੀ ਸਮਾਰੋਹ ਦੌਰਾਨ ਪ੍ਰਧਾਨ ਮੋਹਕਮ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਤੇ ਅਨੁਸ਼ਾਸਨ ਸਿਖਾਉਂਦੀਆਂ ਹਨ। ਇਸ ਮੌਕੇ ਜੀਵਨ ਸਿੰਘ, ਨਿਰਮਲ ਸਿੰਘ ਬਰਾੜ, ਜਤਿੰਦਰਪਾਲ ਸਿੰਘ ਸੰਧੂ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।