ਮੁਕਤੀਸਰ ਵੈੱਲਫੇਅਰ ਕਲੱਬ ਕੁਦਰਤੀ ਆਫਤਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਕਰੇਗੀ ਮੱਦਦ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕਿਸੇ ਵੀ ਤਰਾਂ ਦੀਆਂ ਕੁਦਰਤੀ ਆਫਤਾਂ ਦੌਰਾਨ ਪ੍ਰਭਾਵਿਤ ਜਾਂ ਜਖਮੀ ਹੋਏ ਲੋਕਾਂ ਦੀ ਮਦਦ ਲਈ ਆਮ ਲੋਕਾਂ ਨੂੰ ਅੱਗੇ ਆਉਣ ਲਈ 100 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਅਵਾਰਡੀ ਐਨਜੀਓ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਰਦਿਆਂ ਕਿਹਾ ਕਿ ਕੁਦਰਤੀ ਆਫਤਾਂ ਜਿਵੇਂ ਕਿ ਹੜਾਂ ਦੀ ਸਥਿਤੀ, ਜੰਗਬੰਦੀ, ਭੂਚਾਲ ਜਾਂ ਐਕਸੀਡੈਂਟ ਜਾਂ ਹੋਰ ਕੋਈ ਅਪਾਤ ਕੱਲ ਸਥਿਤੀ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਵੱਲੋਂ 100 ਮੈਂਬਰੀ ਇੱਕ ਟੀਮ ਗਠਿਤ ਕੀਤੀ ਜਾ ਰਹੀ ਹੈ ਜੋ ਕਿ ਕੁਦਰਤੀ ਆਫਤਾਂ ਦੌਰਾਨ ਲੋਕਾਂ ਦੀ ਮਦਦ ਕਰੇਗੀ ਇਸ ਟੀਮ ਦੇ ’ਚ ਟਰੈਫਿਕ ਮੈਨੇਜਮੈਂਟ ਕਰਨ ਦਾ ਪ੍ਰਬੰਧ ਮੈਡੀਕਲ ਡਾਕਟਰਾਂ ਨੂੰ ਸ਼ਾਮਿਲ ਕਰਨਾ ਜੋ ਮੌਕੇ ਤੇ ਫਸਟ ਏਡ ਸਹਾਇਤਾ ਦੇ ਸਕਣ ਗੋਤਾਖੋਰਾਂ ਨੂੰ ਸ਼ਾਮਿਲ ਕਰਨਾ ਤੋਂ ਇਲਾਵਾ ਹੋਰ ਖੇਤਰ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਬਣਾਇਆ ਹੈ ਜੇਕਰ ਕੋਈ ਕੁਦਰਤੀ ਹਾਦਸਾ ਹੁੰਦਾ ਹੈ ਤਾਂ ਸਾਨੂੰ ਪਿੱਛੇ ਹਟਣ ਦੀ ਬਜਾਏ ਅੱਗੇ ਆ ਕੇ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਕੀਮਤੀ ਜਾਨਣ ਨੂੰ ਬਚਾ ਕੇ ਉਨ੍ਹਾਂ ਦੇ ਪਰਿਵਾਰ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖਿਆ ਜਾਵੇ। ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪਿਛਲੇ ਸਮੇਂ ਦੌਰਾਨ ਕਰੋਨਾ ਕਾਲ ਦੌਰਾਨ ਰੋਜ਼ਾਨਾ ਹੀ ਲੋਕਾਂ ਦੀ ਮਦਦ ਲਈ ਰਾਸ਼ਨ ਦਵਾਈਆਂ ਸੈਣੀ ਟਾਈਜਰ ਮਾਸਕ ਪੀਪੀਟੀ ਕਿੱਟਾ ਅਤੇ ਹੋਰ ਜਰੂਰਤਮੰਦ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਗਈਆਂ ਅਤੇ ਇਸ ਤੋਂ ਇਲਾਵਾ ਪਿਛਲੇ ਸਾਲ ਦੌਰਾਨ ਅੰਮ੍ਰਿਤਸਰ ਦੇ ਕੁਝ ਖੇਤਰਾਂ ਵਿੱਚ ਆਏ ਹੜਾ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਲਈ ਤਿੰਨ ਦਿਨਾਂ ਦਾ ਉੱਥੇ ਵਿਸ਼ਾਲ ਕੈਂਪ ਲਗਾ ਕੇ ਲੋਕਾਂ ਨੂੰ ਦਵਾਈਆਂ ਮੱਛਰਦਾਨੀਆ ਰਾਸ਼ਨ ਦੀਆਂ ਕੀਟਾਂ ਬਰੈਡ ਤਿਆਰ ਹੋਇਆ ਰਾਸ਼ਨ ਪਾਣੀ ਗੱਦੇ ਅਤੇ ਡਾਕਟਰਾਂ ਦੀ ਟੀਮ ਲਜਾ ਕੇ ਉੱਥੇ ਉਹਨਾਂ ਦੀ ਮਦਦ ਕੀਤੀ ਗਈ ਇਸ ਤੋਂ ਇਲਾਵਾ ਦੋ ਵਾਰ ਉਦੇਕਰਨ ਵਿਖੇ ਪਾਣੀ ਦੀ ਸਥਿਤੀ ਤੋਂ ਪ੍ਰਭਾਵਿਤ ਹੋਈ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹਈਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਤਾਂ ਹੀ ਸਫਲ ਹੈ ਜੇ ਅਸੀਂ ਦੂਜਿਆਂ ਦੀ ਮਦਦ ਕਰ ਲਈ ਅੱਗੇ ਆਵਾਂਗੇ। ਉਨ੍ਹਾਂ ਕਿਹਾ ਕਿ ਇਹਨਾਂ ਸਮੇਂ ਦੌਰਾਨ ਮਦਦ ਕਰਨ ਵਾਲੇ ਲੋਕ ਹੀ ਪਰਖੇ ਜਾਂਦੇ ਹਨ ਕੀ ਉਹ ਕਿੰਨੇ ਕੁ ਸਮਾਜਸੇਵੀ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਇਸ ਮੁਹਿੰਮ ਨਾਲ ਜੁੜੋ ਤਾਂ ਜੋ ਅਸੀਂ ਕੁਦਰਤੀ ਆਫਤਾਂ ਸਮੇਂ ਦੂਜਾ ਲੋਕਾਂ ਦੀ ਮਦਦ ਕਰ ਸਕੀਏ ਛਾਬੜਾ ਨੇ ਕਿਹਾ ਕਿ ਗਠਤ ਕੀਤੀ ਗਈ ਟੀਮ ਦੀ ਲਿਸਟ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਤਾਂ ਜੋ ਜਰੂਰਤ ਸਮੇਂ ਇੱਕ ਦੂਜੇ ਦੀ ਮਦਦ ਨਾਲ ਲੋਕਾਂ ਦੀ ਮਦਦ ਕੀਤੀ ਜਾ ਸਕੇ।