ਜ਼ਿਲ੍ਹਾ ਪ੍ਰਸ਼ਾਸਨ ਨੂੰ 'ਮੁਕਤੀਸਰ ਵੈੱਲਫੇਅਰ ਕਲੱਬ' ਨੇ ਸੌਂਪੀ 100 ਮੈਂਬਰੀ ਵਲੰਟੀਅਰ ਸੂਚੀ
ਜ਼ਿਲ੍ਹਾ ਪ੍ਰਸ਼ਾਸਨ ਨੂੰ 'ਮੁਕਤੀਸਰ ਵੈੱਲਫੇਅਰ ਕਲੱਬ' ਨੇ ਸੌਂਪੀ 100 ਮੈਂਬਰੀ ਵਲੰਟੀਅਰ ਸੂਚੀ
Publish Date: Fri, 15 May 2026 03:41 PM (IST)
Updated Date: Fri, 15 May 2026 03:42 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਲੋਕ ਸੇਵਾ ਕਾਰਜਾਂ ਲਈ ਦਿਨ-ਰਾਤ ਤੱਤਪਰ ਰਹਿਣ ਵਾਲੀ ਨੈਸ਼ਨਲ ਐਵਾਰਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡੈਵਿਡ ਗੋਇਲ ਨੂੰ 100 ਮੈਂਬਰੀ ਵਲੰਟੀਅਰ ਟੀਮ ਦੀ ਸੂਚੀ ਸੌਂਪੀ ਗਈ। ਇਹ ਸੂਚੀ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਦੀ ਅਗਵਾਈ ਹੇਠ ਦਿੱਤੀ ਗਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਕਰਵਾਈ ਗਈ ਮੌਕ ਡਰਿੱਲ ਦੌਰਾਨ ਪ੍ਰਧਾਨ ਛਾਬੜਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਕੁਦਰਤੀ ਆਫ਼ਤਾਂ ਸਮੇਂ ਪ੍ਰਸ਼ਾਸਨ ਦੇ ਸਹਿਯੋਗ ਲਈ ਕਲੱਬ ਵੱਲੋਂ 100 ਮੈਂਬਰੀ ਵਲੰਟੀਅਰ ਟੀਮ ਤਿਆਰ ਕੀਤੀ ਜਾਵੇਗੀ। ਪ੍ਰਧਾਨ ਛਾਬੜਾ ਨੇ ਦੱਸਿਆ ਕਿ ਜੇਕਰ ਭੂਚਾਲ, ਹੜ੍ਹ, ਸੜਕ ਹਾਦਸੇ ਜਾਂ ਕੋਈ ਹੋਰ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਇਹ ਟੀਮ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਹੀ ਮਾਨਵਤਾ ਦੀ ਸੇਵਾ ਕਰਨਾ ਹੈ। ਕੋਰੋਨਾ ਕਾਲ ਅਤੇ ਅੰਮ੍ਰਿਤਸਰ ਵਿੱਚ ਆਏ ਹੜ੍ਹਾਂ ਦੌਰਾਨ ਵੀ ਸੰਸਥਾ ਦੇ ਮੈਂਬਰਾਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ। ਜਲਦੀ ਹੀ ਇਨ੍ਹਾਂ ਵਲੰਟੀਅਰਾਂ ਦੀ ਮਾਹਿਰਾਂ ਕੋਲੋਂ ਵਿਸ਼ੇਸ਼ ਟ੍ਰੇਨਿੰਗ ਵੀ ਕਰਵਾਈ ਜਾਵੇਗੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਰੱਖੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਡੈਵਿਡ ਗੋਇਲ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੰਸਥਾ ਦਾ ਧੰਨਵਾਦ ਕੀਤਾ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਾਂਸ਼ੂ ਕੁਮਾਰ ਅਤੇ ਡਾਕਟਰ ਵਿਜੇ ਬਜਾਜ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।