ਮੁਕਤੀਸਰ ਸੰਸਥਾ ਨੇ ਮਜ਼ਦੂਰਾਂ ਨੂੰ ਲੱਡੂ ਵੰਡੇ
ਮੁਕਤੀਸਰ ਸੰਸਥਾ ਨੇ ਮਜ਼ਦੂਰਾਂ ਨੂੰ ਲੱਡੂ ਵੰਡੇ
Publish Date: Sun, 03 May 2026 04:33 PM (IST)
Updated Date: Mon, 04 May 2026 04:06 AM (IST)

-ਦਿਨ ਰਾਤ ਮਜ਼ਦੂਰੀ ਕਰਨ ਵਾਲਿਆਂ ਨੂੰ ਸੰਸਥਾ ਦੇ ਮੈਂਬਰਾਂ ਨੇ ਦਿੱਤੀ ਵਧਾਈ ਜਤਿੰਦਰ ਸਿੰਘ ਭੰਵਰਾ, ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਕ ਮਈ ਮਜ਼ਦੂਰ ਦਿਵਸ ਮੌਕੇ ਰਾਤ ਸਮੇਂ ਆਪਣੇ ਘਰਾਂ ’ਚ ਜਾ ਰਹੇ ਮਜ਼ਦੂਰਾਂ ਨੂੰ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਨੇ ਲੱਡੂ ਵੰਡ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜੋ ਗੁਜ਼ਾਰਾ ਕੀਤਾ ਜਾਂਦਾ ਅਸੀਂ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਅਤੇ ਉਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਭਾਰਤ ’ਚ ਹਰੇਕ ਸਾਲ 1 ਮਈ ਦਾ ਦਿਨ ਮਜ਼ਦੂਰ ਦਿਵਸ ਮੌਕੇ ਮਨਾਇਆ ਜਾਂਦਾ ਹੈ। ਬੱਸ ਸਾਡੇ ਕੋਲ ਤਕਰੀਬਨ 100 ਤੋਂ ਵੱਧ ਮਜ਼ਦੂਰਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਲੱਡੂ ਖਵਾਏ ਗਏ। ਇਸ ਮੌਕੇ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਦੀਪਕ ਕੁਮਾਰ, ਸਤਵਿੰਦਰ ਸਿੰਘ, ਦੇਪਾਂਸ਼ੂ ਕੁਮਾਰ, ਮਨਦੀਪ ਖੁਰਾਨਾ ਮੈਂਬਰ ਹਾਜ਼ਰ ਸਨ। ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਲਈ ਰੈੱਡ ਕਰਾਸ ਦੇ ਬਾਹਰ ਸ਼ੈੱਡ ਪਾਇਆ ਗਿਆ ਹੈ ਤਾਂ ਜੋ ਉਹ ਛਾਂ ਦੇ ਵਿੱਚ ਉਥੇ ਕੁਝ ਸਮਾਂ ਆਰਾਮ ਵੀ ਕਰ ਸਕਣ। ਪ੍ਰਸ਼ਾਸਨ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ ਦੌਰਾਨ ਛਾਬੜਾ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੇਬਰ ਕਾਰਡ ਜਰੂਰ ਬਣਾਉਣ ਤਾਂ ਜੋ ਸਰਕਾਰ ਵੱਲੋਂ ਸਮੇਂ ਸਮੇਂ ਤੇ ਆਉਂਦੀਆਂ ਸਕੀਮਾਂ ਦਾ ਉਹ ਲਾਭ ਪ੍ਰਾਪਤ ਕਰ ਸਕਣ।