ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਗੜੇਮਾਰੀ ਵਾਲੇ ਪਿੰਡਾਂ ਦਾ ਦੌਰਾ
ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੜੇਮਾਰੀ ਵਾਲੇ ਪਿੰਡਾਂ ਦਾ ਦੌਰਾ ਕੀਤਾ
Publish Date: Mon, 06 Apr 2026 05:56 PM (IST)
Updated Date: Mon, 06 Apr 2026 05:58 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਬਠਿੰਡਾ ਲੋਕ ਸਭਾ ਹਲਕੇ ਦੇ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਗੜੇਮਾਰੀ ਵਾਲੇ ਪਿੰਡਾਂ ਦਾ ਦੌਰਾ ਕੀਤਾ। ਬੋਦੀ ਵਾਲਾ ਖੜਕ ਸਿੰਘ, ਅਸਪਾਲ, ਰਾਣੀਵਾਲਾ, ਸਰਾਵਾਂ, ਕੱਟਿਆਵਾਲੀ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਦੌਰੇ ਦੌਰਾਨ ਕਿਹਾ ਕਿ ਭਗਵੰਤ ਮਾਨ ਰੈਲੀਆਂ ਤੇ ਸਰਕਾਰੀ ਖਰਚ ਕਰ ਰਿਹਾ ਹੈ ਪਰ ਪੀੜਤ ਕਿਸਾਨਾਂ ਮਜ਼ਦੂਰਾਂ ਦੀ ਬਿਲਕੁਲ ਹੀ ਸਰਕਾਰ ਬਾਂਹ ਨਹੀਂ ਫੜਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਰੇ ਵਰਗ ਹੀ ਦੁਖੀ ਹਨ ਅਤੇ ਕਿਸਾਨ ਤਾਂ ਬਹੁਤੇ ਦੁਖੀ ਹਨ। ਉਨਾਂ ਭਰੋਸਾ ਦਿੱਤਾ ਕਿ ਅਸੀਂ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਹੜ ਪੀੜਤਾਂ ਦੀ ਤਰਜ ਤੇ ਗੜੇਮਾਰੀ ਪੀੜਤ ਕਿਸਾਨਾਂ ਦੀ ਪੂਰੀ ਮਦਦ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਸਰਕਾਰ ਵੱਲੋਂ ਗਿਰਦਾਵਰੀ ਹੋ ਜਾਵੇ ਅਤੇ ਫਿਰ ਹੀ ਅਸੀਂ ਸਮੇਤ ਸਾਰੀ ਪਾਰਟੀ ਦੇ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਆਵਾਂਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਐਮਪੀ ਕੋਟੇ ਵਿੱਚੋਂ ਵੀ ਕਿਸਾਨਾਂ ਦੀ ਮਦਦ ਕਰਾਂਗੀ। ਦੱਸ ਦਈਏ ਕਿ ਜਿੱਥੇ ਵੀ ਬੀਬਾ ਜੀ ਜਾਂਦੇ ਸਨ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੇ ਦੁੱਖ ਰੋਂਦੇ ਸਨ।