ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਾਰ ਚਾਲਕ ਦੀ ਕੀਤੀ ਕੁੱਟਮਾਰ
ਨੇ ਇਕ ਕਾਰ ਸਵਾਰ ਵਿਅਕਤੀ ਦੀ
Publish Date: Tue, 19 May 2026 03:18 PM (IST)
Updated Date: Wed, 20 May 2026 04:01 AM (IST)
ਕਾਰ ਚਾਲਕ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਕਰਵਾਇਆ ਦਾਖ਼ਲ
-ਪੁਲਿਸ ਨੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਸਵਰਨ ਗੁਲਾਟੀ,ਪੰਜਾਬੀ ਜਾਗਰਣ
ਮੋਗਾ: ਮੋਟਰਸਾਈਕਲ ਸਵਾਰਾਂ ਨੇ ਇਕ ਕਾਰ ਸਵਾਰ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਿਸ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਦਾਖ਼ਲ ਹੋਣਾ ਪਿਆ ਹੈ। ਪੁਲਿਸ ਜ਼ਖ਼ਮੀ ਕਾਰ ਸਵਾਰ ਵਿਅਕਤੀ ਦੇ ਬਿਆਨ ਲੈਕੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਸਮੇਤ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੌਰਵ ਗੁਪਤਾ ਪੁੱਤਰ ਰਾਹੁਲ ਗੁਪਤਾ ਵਾਸੀ ਸੈਕਟਰ ਈ , ਸ਼ਾਮ ਵਿਹਾਰ , ਨੇੜੇ ਗਿੱਲ ਕੋਲਡ ਸਟੋਰ, ਬੈਕ ਸਾਈਡ ਗੀਤਾ ਭਵਨ, ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਉਂਦਿਆਂ ਕਿਹਾ ਕਿ ਮਿਤੀ 20 ਅਪ੍ਰੈਲ ਦੀ ਸ਼ਾਮ ਸਾਢੇ 6 ਵਜੇ ਉਹ ਅਪਣੀ ਟਾਟਾ ਕਾਰ ’ਤੇ ਸਵਾਰ ਹੋਕੇ ਜਾ ਰਿਹਾ ਸੀ ਜਦ ਉਹ ਗੁਰੂ ਰਾਮਦਾਸ ਨਗਰ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਪੁੱਜਾ ਤਾਂ ਉੱਥੇ ਸੰਜੀਵ ਕੁਮਾਰ ਨੇ ਅਪਣਾ ਮੋਟਰਸਾਈਕਲ ਉਸ ਦੀ ਕਾਰ ਵਿਚ ਮਾਰਿਆ, ਜਿਸ ਕਰਕੇ ਉਸ ਦੀ ਸੰਜੀਵ ਕੁਮਾਰ ਨਾਲ ਉਸ ਦੀ ਬਹਿਸ ਹੋ ਗਈ ਤਾਂ ਇਸ ਦੌਰਾਨ ਸੰਜੀਵ ਕੁਮਾਰ ਅਤੇ ਉਸ ਦੇ ਸਾਥੀ ਬੁੱਗਾ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਮਿਲਕੇ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸ ਦੇ ਸੱਟਾਂ ਮਾਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਰੈਫ਼ਰ ਕਰ ਦਿੱਤਾ। ਜਿੱਥੇ ਉਹ ਅਪਣੀ ਮਰਜ਼ੀ ਨਾਲ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਦਾਖਲ ਹੋ ਗਿਆ। ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨ ਲੈਕੇ ਸੰਜੀਵ ਕੁਮਾਰ ਅਤੇ ਉਸ ਦੇ ਸਾਥੀ ਬੁੱਗਾ ਸਮੇਤ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਹੈ।