ਐਮ.ਏ.ਐਸ. ਕਾਨਵੈਂਟ ਸਕੂਲ ਵਿੱਚ 'ਮਾਂ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ
ਐਮ.ਏ.ਐਸ. ਕਾਨਵੈਂਟ ਸਕੂਲ ਵਿੱਚ 'ਮਾਂ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sat, 09 May 2026 03:54 PM (IST)
Updated Date: Sun, 10 May 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਮਾਂ ਦੇ ਪਿਆਰ, ਮਮਤਾ ਅਤੇ ਤਿਆਗ ਨੂੰ ਸਮਰਪਿਤ “ਮਾਂ ਦਿਵਸ” ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜੀਉਣਵਾਲਾ ਵਿੱਚ ਬੜੇ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਗ੍ਰੀਟਿੰਗ ਕਾਰਡ, ਨਾਅਰੇ ਅਤੇ ਪੱਤਰ ਤਿਆਰ ਕਰਕੇ ਆਪਣੇ ਪਿਆਰ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਮਿੱਠੇ ਗੀਤ, ਦਿਲ ਨੂੰ ਛੂਹਣ ਵਾਲੇ ਨਾਚ ਅਤੇ ਕਵਿਤਾਵਾਂ ਨੇ ਸਮਾਗਮ ਨੂੰ ਭਾਵੁਕ ਅਤੇ ਯਾਦਗਾਰ ਬਣਾ ਦਿੱਤਾ। ਆਪਣੀਆਂ ਪੇਸ਼ਕਾਰੀਆਂ ਰਾਹੀਂ ਬੱਚਿਆਂ ਨੇ ਇਹ ਸੰਦੇਸ਼ ਦਿੱਤਾ ਕਿ ਮਾਂ ਦਾ ਬੇਸ਼ਰਤ ਪਿਆਰ, ਸਹਿਯੋਗ ਅਤੇ ਸੁਰੱਖਿਆ ਜੀਵਨ ਦੀ ਸਭ ਤੋਂ ਅਨਮੋਲ ਦਾਤ ਹੈ। ਪ੍ਰੀ-ਪ੍ਰਾਇਮਰੀ ਵਿਭਾਗ ਵੱਲੋਂ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਕਈ ਰੁਚਿਕਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸਾਹ ਸਾਫ਼ ਦਿਖਾਈ ਦੇ ਰਹੇ ਸਨ। ਪ੍ਰਿੰਸੀਪਲ/ਡਾਇਰੈਕਟਰ ਡਾ. ਐੱਸ. ਐੱਸ. ਬਰਾੜ ਅਤੇ ਵਾਈਸ ਪ੍ਰਿੰਸੀਪਲ ਟੀ. ਕੇ. ਬਰਾੜ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਮਾਪਿਆਂ ਦੀ ਸੇਵਾ ਕਰਨ, ਉਨ੍ਹਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਕਦੇ ਵੀ ਬੁੱਢੇ ਆਸ਼ਰਮ ਨਾ ਭੇਜਣ ਲਈ ਪ੍ਰੇਰਿਤ ਕੀਤਾ ਗਿਆ।