ਗਰੀਨ ਗਰੋਵ ਸਕੂਲ ’ਚ ਮਾਂ ਦਿਵਸ ਮਨਾਇਆ
ਗਰੀਨ ਗਰੋਵ ਪਬਲਿਕ ਸਕੂਲ ਵਿਚ ਮਾਂ
Publish Date: Mon, 11 May 2026 03:37 PM (IST)
Updated Date: Tue, 12 May 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਗਰੀਨ ਗਰੋਵ ਪਬਲਿਕ ਸਕੂਲ ਵਿਚ ਮਾਂ ਦਿਵਸ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਪ੍ਰੰਗਣ ਵਿਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੀਆਂ ਮਾਵਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸਮਾਗਮ ਦੌਰਾਨ ਮਾਵਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਰੁਚਿਕਰ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਸਭ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਬੱਚਿਆਂ ਵੱਲੋਂ ਗੀਤ, ਕਵਿਤਾਵਾਂ ਅਤੇ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਬੱਚਿਆਂ ਦੀਆਂ ਭਾਵਨਾਤਮਕ ਪੇਸ਼ਕਾਰੀਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਮਾਵਾਂ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਰੱਬ ਦੀ ਉਹ ਮਮਤਾ ਭਰੀ ਛਾਂ ਹੈ ਜੋ ਆਪਣੀ ਔਲਾਦ ਦੇ ਹਰ ਦੁੱਖ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ। ਮਾਂ ਉਹ ਅਨਮੋਲ ਦਾਤ ਹੈ ਜਿਸਦੀ ਗੋਦ ਵਿਚ ਹਰ ਬੱਚਾ ਆਪਣੇ ਆਪ ਨੂੰ ਸਭ ਤੋਂ ਸੁਰੱਖਿਅਤ ਮਹਿਸੂਸ ਕਰਦਾ ਹੈ। ਮਾਂ ਦਾ ਪਿਆਰ ਨਿਸ਼ਕਾਮ ਹੁੰਦਾ ਹੈ, ਜੋ ਬਿਨ੍ਹਾਂ ਕਿਸੇ ਉਮੀਦ ਦੇ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਲਈ ਸਮਰਪਿਤ ਰਹਿੰਦੀ ਹੈ। ਉਸ ਦੀ ਦੁਆਵਾਂ ਵਿਚ ਐਸੀ ਤਾਕਤ ਹੁੰਦੀ ਹੈ ਜੋ ਹਰ ਮੁਸ਼ਕਲ ਨੂੰ ਆਸਾਨ ਬਣਾ ਦਿੰਦੀ ਹੈ। ਸਮਾਗਮ ਦੇ ਅੰਤ ਵਿਚ ਜੇਤੂ ਮਾਵਾਂ ਨੂੰ ਇਨਾਮ ਵੀ ਵੰਡੇ ਗਏ ਅਤੇ ਸਭ ਨੇ ਮਿਲ ਕੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਇਆ। ਪੂਰਾ ਮਾਹੌਲ ਖੁਸ਼ੀ, ਪਿਆਰ ਅਤੇ ਸਤਿਕਾਰ ਨਾਲ ਭਰਿਆ ਹੋਇਆ ਸੀ।