ਹਰਬੰਸ ਸਿੰਘ ਪਦਮ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
ਗੁੱਡ ਮੌਰਨਿੰਗ ਕਲੱਬ ਵੱਲੋਂ ਪ੍ਰੋ. ਹਰਬੰਸ ਸਿੰਘ ਪਦਮ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ
Publish Date: Mon, 04 May 2026 06:11 PM (IST)
Updated Date: Tue, 05 May 2026 04:09 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਅਧਿਆਪਕ ਉਸ ਮੋਮਬੱਤੀ ਦੀ ਤਰ੍ਹਾਂ ਹੈ, ਜੋ ਖੁਦ ਨੂੰ ਬਾਲ ਕੇ ਸਮਾਜ ਨੂੰ ਚਾਨਣ ਵੰਡਣ ਦੀਆਂ ਸੇਵਾਵਾਂ ਨਿਭਾਉਂਦਾ ਹੈ। ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ ਵਿਖੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ਪ੍ਰੋ ਐਚ.ਐਸ. ਪਦਮ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪ੍ਰੋ. ਪਦਮ ਵਰਗੀਆਂ ਸ਼ਖਸ਼ੀਅਤਾਂ ਦੀਆਂ ਸੇਵਾਵਾਂ ਪ੍ਰਸੰਸਾਯੋਗ ਹਨ। ਉਹਨਾ ਆਖਿਆ ਕਿ ਇਲਾਕਾ ਵਾਸੀਆਂ ਨੂੰ ਇਸ ਗੱਲ ਦਾ ਮਾਣ ਅਤੇ ਫਖਰ ਹੋਣਾ ਚਾਹੀਦਾ ਹੈ ਕਿ ਪੋ੍ਰ ਪਦਮ ਵਲੋਂ ਪੜਾਏ ਗਏ ਵਿਦਿਆਰਥੀ-ਵਿਦਿਆਰਥਣਾ ਜਾਂ ਤਾਂ ਸਰਕਾਰੀ ਅਤੇ ਗੈਰ ਸਰਕਾਰੀ ਨੋਕਰੀਆਂ ਹਾਸਲ ਕਰਕੇ ਆਪੋ ਆਪਣੀ ਜਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਜਾਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਗਏ ਹਨ। ਮੰਚ ਸੰਚਾਲਨ ਕਰਦਿਆਂ ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੋ ਪਦਮ ਵਲੋਂ ਪੜਾਏ ਗਏ ਅਨੇਕਾਂ ਵਿਦਿਆਰਥੀ-ਵਿਦਿਆਰਥਣਾ ਨੇ ਕਲੱਬ ਦੇ ਮੰਚ ’ਤੇ ਖੁਦ ਪਹੁੰਚ ਕੇ ਪ੍ਰੋ. ਪਦਮ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ ਕਰਨ ਦੀ ਸਿਫਾਰਸ਼ ਕਰਦਿਆਂ ਆਖਿਆ ਸੀ ਕਿ ਪ੍ਰੋ. ਪਦਮ ਜੀ ਵਲੋਂ ਉਹਨਾਂ ਨੂੰ ਸਿਰਫ ਪੜਾਇਆ ਹੀ ਨਹੀਂ ਗਿਆ, ਬਲਕਿ ਚੰਗੇ ਇਨਸਾਨ ਵੀ ਬਣਾਇਆ ਗਿਆ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰ ਵੀ ਇਸ ਮੌਕੇ ਹਾਜਰ ਸਨ। ਪੋ੍ਰ. ਪਦਮ ਨੇ ਸਪੀਕਰ ਸੰਧਵਾਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।