ਰੋਸ ਮਾਰਚ ਦੀ ਤਿਆਰੀ ਸਬੰਧੀ ਕੀਤੀ ਲਾਮਬੰਦੀ
ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ
Publish Date: Fri, 08 May 2026 04:22 PM (IST)
Updated Date: Sat, 09 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰੀ ਮੀਟਿੰਗ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਦੀ ਅਗਵਾਈ ਹੇਠ ਪਿੰਡ ਮੱਲੇਆਣਾ ਵਿਖੇ ਕੀਤੀ ਗਈ। ਇਸ ਮੀਟਿੰਗ ਚ ਸੂਬਾਈ ਆਗੂ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਤੇ ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਮਾਰਚ ਕਰਕੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚੋਂ ਹਿੱਸੇਦਾਰੀ ਖ਼ਤਮ ਕਰਨ ਖਿਲਾਫ਼ ਇਕ ਲਹਿਰ ਖੜ੍ਹੀ ਕੀਤੀ ਜਾਵੇਗੀ। ਕੇਂਦਰ ਸਰਕਾਰ ਪੰਜਾਬ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰਕੇ ਪੰਜਾਬ ਨੂੰ ਪਾਣੀ ਦੀ ਕਿੱਲਤ ਨਾਲ ਜੂਝਣ ਤੇ ਮਜ਼ਬੂਰ ਕਰਨਾ ਚਾਹੁੰਦੀ ਹੈ ਜਦਕਿ ਪੰਜਾਬ ਦੀ ਹਿੱਸੇਦਾਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਸਭ ਸਟੇਟਾਂ ਤੋਂ ਵੱਧ 52 ਫੀਸਦੀ ਹੈ। ਉਨ੍ਹਾਂ ਦੱਸਿਆ ਇਸ ਤੋਂ ਬਿਨ੍ਹਾਂ ਪੰਜਾਬੀ ਬੋਲਦੇ ਇਲਾਕਿਆਂ ਤੇ ਚੰਡੀਗੜ੍ਹ ਉੱਪਰ ਪੂਰਨ ਤੌਰ ਤੇ ਪੰਜਾਬ ਦਾ ਹੱਕ ਹੋਵੇਗਾ। ਉਨ੍ਹਾਂ ਕਿਹਾ ਚੰਡੀਗੜ੍ਹ ਯੂਨੀਅਨ ਦਾ ਕੇਂਦਰੀ ਕਰਨ ਕਰਨਾ ਬੰਦ ਕੀਤਾ ਜਾਵੇ। ਇਸ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੈ, ਜੋ ਪਾਣੀ ਪੰਜਾਬ ਲਈ ਨਵੇਂ ਨਹਿਰੀ ਸਿਸਟਮ ਨੂੰ ਅੱਪਗ੍ਰੇਡ ਕਰਕੇ ਪੂਰੇ ਪੰਜਾਬ ਵਿਚ ਹਰ ਖੇਤ ਤੱਕ ਨਹਿਰੀ ਪਾਣੀ ਲਈ ਮੋਘੇ ਵੱਡੇ ਕੀਤੇ ਜਾਣ ਅਤੇ ਹਰ ਘਰ ਤੱਕ ਭਾਖੜਾ ਦਾ ਨੀਲੀ ਭਾਅ ਮਰਦਾ ਪੀਣ ਯੋਗ ਪਾਣੀ ਦੇਣ ਲਈ ਨਵਾਂ ਸਿਸਟਮ ਬਹਾਲ ਕੀਤਾ ਜਾਵੇ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਹਿਕਾਰੀ ਸਭਾ ਦੇ ਹੱਦ ਕਰਜ਼ੇ 25440 ਤੋਂ ਵੱਧਾ ਕਿ 39000 ਪ੍ਰਤੀ ਏਕੜ ਕੀਤਾ ਜਾ ਰਿਹਾ ਹੈ, ਜੋ ਕਿਸਾਨਾਂ ਲਈ ਮਦਦਗਾਰ ਸਿੱਧ ਹੋਵੇਗਾ ਕਿਉਂਕਿ ਕਿ ਪਿਛਲੇ ਇਕ ਸਾਲ ਤੋਂ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਅਆਂ ਫ਼ਸਲਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਇਸ ਮਿਲੇ ਕਰਜ਼ ਨਾਲ ਨਵੇਂ ਸਿਰੇ ਤੋਂ ਨਵੀਂ ਫ਼ਸਲ ਦੇ ਖਰਚੇ ਚਲਾ ਸਕੇਗਾ। ਪ੍ਰੰਤੂ ਕਾਰਪੋਰੇਟਿਵ ਬੈਂਕਾਂ ਵੱਲੋਂ ਇਸ ਫੈਸਲੇ ਖਿਲਾਫ਼ ਹੜਤਾਲ ਨਿੰਦਾਯੋਗ ਹੈ। ਇਸ ਮੀਟਿੰਗ ਵਿਚ ਬਲਾਕ ਸਕੱਤਰ ਅਵਤਾਰ ਸਿੰਘ ਖਾਈ, ਮੀਤ ਪ੍ਰਧਾਨ ਬਲਦੇਵ ਸਿੰਘ ਬੱਧਨੀਂ, ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋਂ, ਬਲਾਕ ਖਜ਼ਾਨਚੀ ਬਲਕਰਨ ਸਿੰਘ ਮੱਲੇਆਣਾ, ਬਲਾਕ ਪ੍ਰੈੱਸ ਸਕੱਤਰ ਨਛੱਤਰ ਸਿੰਘ ਦੌਧਰ, ਸਹਾਇਕ ਸਕੱਤਰ ਜਗਸੀਰ ਸਿੰਘ ਮਾਛੀਕੇ, ਬਲਾਕ ਆਗੂ ਛਿੰਦਰ ਸਿੰਘ ਮੱਲੇਆਣਾ, ਬਲਜਿੰਦਰ ਸਿੰਘ ਮਾਛੀਕੇ, ਜਗਦੀਪ ਸਿੰਘ ਦੌਧਰ ਫੋਰਮੈਨ, ਗੁਰਪ੍ਰੀਤ ਸਿੰਘ ਖਾਈ, ਚਮਕੌਰ ਸਿੰਘ ਲੋਪੋਂ ਹਾਜ਼ਰ ਸਨ।