ਝੁੱਗੀ ਵਾਲਿਆਂ ਦੇ ਮਹੀਨਾਵਾਰ ਸਮਾਗਮ ਅੱਜ
ਬਾਬਾ ਤੁਲਸੀ ਦਾਸ ਜੀ ਝੁੱਗੀ
Publish Date: Sat, 02 May 2026 04:03 PM (IST)
Updated Date: Sun, 03 May 2026 04:05 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਪਵਿੱਤਰ ਤਪ ਅਸਥਾਨ ਦੋਲੇਵਾਲਾ ਮਾਇਰ ਵਿਖੇ ਅੱਜ ਮਹੀਨਾਵਾਰ ਧਾਰਮਿਕ ਸਮਾਗਮ ਵਿਚ ਚੱਲ ਰਹੇ 23 ਸ੍ਰੀ ਅਖੰਡ ਜਾਪਾ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿਚ ਗੁਰਬਾਣੀ ਕੀਰਤਨ ਕਰਵਾਇਆ ਜਾਵੇਗਾ, ਜਿਸ ਵਿਚ ਉਚ ਕੋਟੀ ਦੇ ਜਥੇਆ ਵੱਲੋਂ ਸੰਗਤਾਂ ਨੂੰ ਧਾਰਮਿਕ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ ਜਾਵੇਗਾ।ਇਸ ਅਸਥਾਨ ਤੇ ਬੀਆਬਾਨ ਜੰਗਲ ਵਿਚ ਬਾਬਾ ਤੁਲਸੀ ਦਾਸ ਜੀ ਨੇ ਕੱਖਾਂ ਦੀ ਸਧਾਰਨ ਝੁੱਗੀ ਬਣਾ ਕੇ ਲਗਾਤਾਰ 28 ਸਾਲ ਤੱਕ ਕਠਿਨ ਤਪੱਸਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਸਦਾ ਸੱਚੇ ਮਾਰਗ ਤੇ ਤੁਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਬਾਬਾ ਜੀ ਦੀ ਸਾਧਗੀ, ਸੇਵਾ ਅਤੇ ਭਗਤੀ ਭਰੀ ਜੀਵਨ-ਰਹਿਣੀ ਅੱਜ ਵੀ ਸੰਗਤਾਂ ਲਈ ਪ੍ਰੇਰਣਾ ਸਰੋਤ ਹੈ। ਬਾਬਾ ਤੁਲਸੀ ਦਾਸ ਜੀ 4 ਦਸੰਬਰ 1974 ਨੂੰ ਸ਼ਾਮ 6:32 ਵਜੇ ਜੋਤੀ ਜੋਤ ਸਮਾ ਗਏ ਸਨ। ਉਨ੍ਹਾਂ ਦੀ ਯਾਦ ਵਿਚ ਹਰ ਮਹੀਨੇ ਇਹ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਦੂਰ-ਦੂਰ ਤੋਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੀਆਂ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਇਸ ਸਮਾਗਮ ਦਾ ਲਾਈਵ ਪ੍ਰਸਾਰਨ ਵੀ ਕੀਤਾ ਜਾਵੇਗਾ।