ਮੁਹੱਲਾ ਕਲੀਨਿਕ ਜਨਤਾ ਨੂੰ ਸਮਰਪਿਤ ਹੋਣ ਲਈ ਤਿਆਰ
ਮੇਰਾ ਵਾਰਡ, ਮੇਰਾ ਪਰਿਵਾਰ ਮਿਸ਼ਨ
Publish Date: Fri, 08 May 2026 03:28 PM (IST)
Updated Date: Sat, 09 May 2026 04:03 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੇਰਾ ਵਾਰਡ, ਮੇਰਾ ਪਰਿਵਾਰ ਮਿਸ਼ਨ ਜਨਤਕ ਸੇਵਾ ਨੂੰ ਸਮਰਪਿਤ ਇਕ ਮੁਹਿੰਮ ਦੇ ਤਹਿਤ ਅਤੇ ਸਥਾਨਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਵਾਰਡ ਨੰਬਰ 15 ਦੇ ਅੰਦਰ ਬੇਅੰਤ ਨਗਰ ਗਲੀ ਨੰਬਰ 7 ’ਚ ਇਕ ਮੁਹੱਲਾ ਕਲੀਨਿਕ ਤਿਆਰ ਹੋ ਗਿਆ ਹੈ। ਸਿਹਤ ਸਹੂਲਤਾਂ ਨੂੰ ਵਧਾਉਣ ਦੇ ਉਦੇਸ਼ ਨਾਲ ਇਹ ਪ੍ਰਾਪਤੀ ਕੌਂਸਲਰ ਪ੍ਰਵੀਨ ਕੁਮਾਰੀ ਤਿਵਾੜੀ ਅਤੇ ਸਥਾਨਕ ਵਿਧਾਇਕ ਅਤੇ ਸਾਬਕਾ ਕੌਂਸਲਰ ਦੇ ਰਾਜਨੀਤਿਕ ਸਕੱਤਰ ਦਵਿੰਦਰ ਸਿੰਘ ਤਿਵਾੜੀ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਇਹ ਕਲੀਨਿਕ ਬਹੁਤ ਜਲਦੀ ਜਨਤਾ ਨੂੰ ਸਮਰਪਿਤ ਹੋਣ ਲਈ ਤਿਆਰ ਹੈ। ਇਸ ਮੌਕੇ ਸਲਰ ਪ੍ਰਵੀਨ ਕੁਮਾਰੀ ਤਿਵਾੜੀ ਅਤੇ ਦਵਿੰਦਰ ਸਿੰਘ ਤਿਵਾੜੀ ਨੇ ਸਥਾਨਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਉਨ੍ਹਾਂ ਦੇ ਖੇਤਰ ਨੂੰ ਮੁਹੱਲਾ ਕਲੀਨਿਕ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਕਿਹਾ ਕਿ ਵਾਰਡ ਦੇ ਵਸਨੀਕ ਇਸ ਪਹਿਲਕਦਮੀ ਲਈ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਦੇ ਤਹਿ ਦਿਲੋਂ ਰਿਣੀ ਰਹਿਣਗੇ। ਇਸ ਸਮਾਗਮ ਵਿਚ ਸਥਾਨਕ ਵਸਨੀਕ ਗੁਰਮੇਲ ਸਿੰਘ, ਸ਼ਵਿੰਦਰਪਾਲ ਪੁਰੀ, ਗੁਲਜ਼ਾਰ ਸਿੰਘ, ਹਰਦੇਵ ਸਿੰਘ, ਪ੍ਰੇਮ ਕੁਮਾਰ, ਬਲਵੀਰ ਸਿੰਘ, ਅਮੀਰ ਚੰਦ ਅਤੇ ਯੂਥ ਕੋਆਰਡੀਨੇਟਰ ਜਸ਼ਨਪ੍ਰੀਤ ਸਿੰਘ ਮੌਜੂਦ ਸਨ।