ਮੋਗਾ ਯੂਥ ਵੈੱਲਫੇਅਰ ਕਲੱਬ ਨੇ ਸਮਾਗਮ ਕਰਵਾਇਆ
ਮੋਗਾ ਯੂਥ ਵੈੱਲਫੇਅਰ ਕਲੱਬ ਨੇ
Publish Date: Fri, 01 May 2026 03:34 PM (IST)
Updated Date: Sat, 02 May 2026 04:02 AM (IST)
ਸਵਰਨ ਗੁਲਾਟੀ, ਧਾਰਮਿਕ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਮੋਗਾ ਯੂਥ ਵੈੱਲਫੇਅਰ ਕਲੱਬ ਨੇ ਕੈਂਪ ਭੀਮ ਨਗਰ ਸਥਿਤ ਮਾਂ ਦੁਰਗਾ ਮੰਦਰ ਵਿਖੇ ਕੇਕ ਕੱਟ ਕੇ ਮਾਂ ਚਿੰਤਪੂਰਣੀ ਜੀ ਦਾ ਜਨਮ ਦਿਵਸ ਮਨਾਇਆ। ਸਭ ਤੋਂ ਪਹਿਲਾਂ ਕਲੱਬ ਦੇ ਸਰਪ੍ਰਸਤ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬਠਲਾ, ਸੰਦੀਪ ਗਰਗ, ਡਿੰਪਲ ਰਾਜਦੇਵ, ਕੀਮਤੀ ਲਾਲ, ਸੁਰੇਸ਼ ਮਿੱਡਾ, ਵਿਪਿਨ ਮਿਗਲਾਨੀ, ਜਤਿੰਦਰ ਜੱਸਾ, ਬੰਟੀ ਅਨੇਜਾ, ਜਤਿਨ ਗਰਗ, ਸੋਨੂੰ, ਦੀਪੂ ਅਤੇ ਬੰਟੀ ਪੋਪਲੀ ਸਮੇਤ ਅਹੁਦੇਦਾਰਾਂ ਵੱਲੋਂ ਮਾਂ ਭਗਵਤੀ ਦੇ ਅਸਥਾਨ ਤੇ ਪਵਿੱਤਰ ਜੋਤ ਜਗਾ ਕੇ ਰਸਮੀ ਪੂਜਾ ਕੀਤੀ। ਇਸ ਤੋਂ ਬਾਅਦ ਮਾਂ ਚਿੰਤਪੁਰਨੀ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਕੰਜਕ ਪੂਜਨ ਕਰਕੇ ਮਨਾਇਆ ਗਿਆ। ਸਮਾਗਮ ਦੌਰਾਨ ਮਾਂ ਚਿੰਤਪੁਰਨੀ ਦੀ ਉਸਤਤ ਵਿਚ ਜਿੱਤ ਦੇ ਨਾਅਰੇ ਲਗਾਉਂਦੇ ਹੋਏ, ਸਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।