Moga News : ਨਸ਼ੇ ਦੀ ਹਾਲਤ 'ਚ ਝੂਲਦੇ ਲੜਕੇ ਤੇ ਲੜਕੀ ਦੀ ਵੀਡੀਓ ਵਾਇਰਲ
ਮੋਗਾ ਵਿੱਚ ਇੱਕ ਵਾਰ ਫਿਰ ਨਸ਼ੇ ਦੀ ਗ੍ਰਿਫ਼ਤ 'ਚ ਆਏ ਨੌਜਵਾਨ ਲੜਕਾ ਤੇ ਲੜਕੀ ਸੜਕ 'ਤੇ ਵਿਖਾਈ ਦਿੱਤੇ। ਜਿਸ ਨਾਲ ਪੰਜਾਬ ਸਰਕਾਰ ਦੀ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ 'ਤੇ ਸਵਾਲ ਉੱਠਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੋਗਾ ਦੇ ਡਰੱਗ ਹੌਟਸਪੋਟ ਮੰਨੇ ਜਾਲੇ ਵਾਲੇ ਸਾਧਾ ਵਾਲਾ ਬਸਤੀ ਇਲਾਕੇ ਦੇ ਨੇੜੇ ਦਾ ਹੈ।
Publish Date: Thu, 28 May 2026 06:12 PM (IST)
Updated Date: Thu, 28 May 2026 06:23 PM (IST)
ਜਾਸ, ਮੋਗਾ : ਮੋਗਾ ਵਿੱਚ ਇੱਕ ਵਾਰ ਫਿਰ ਨਸ਼ੇ ਦੀ ਗ੍ਰਿਫ਼ਤ 'ਚ ਆਏ ਨੌਜਵਾਨ ਲੜਕਾ ਤੇ ਲੜਕੀ ਸੜਕ 'ਤੇ ਵਿਖਾਈ ਦਿੱਤੇ। ਜਿਸ ਨਾਲ ਪੰਜਾਬ ਸਰਕਾਰ ਦੀ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ 'ਤੇ ਸਵਾਲ ਉੱਠਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੋਗਾ ਦੇ ਡਰੱਗ ਹੌਟਸਪੋਟ ਮੰਨੇ ਜਾਲੇ ਵਾਲੇ ਸਾਧਾ ਵਾਲਾ ਬਸਤੀ ਇਲਾਕੇ ਦੇ ਨੇੜੇ ਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੋਗਾ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ 'ਚ ਵੀਡੀਓ ਵਾਇਰਲ ਹੋਈ ਸੀ। ਇਸ ਤਾਜ਼ਾ ਘਟਨਾ ਨੇ ਇਲਾਕੇ ਵਿੱਚ ਨਸ਼ਿਆਂ ਦੇ ਖਤਰੇ ਬਾਰੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਸਮੇਂ-ਸਮੇਂ 'ਤੇ ਛਾਪੇਮਾਰੀ ਕਰਦੀ ਹੈ, ਤਾਂ ਨਸ਼ਾ ਤਸਕਰ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਬੇਖੌਫ਼ ਹੋ ਕੇ ਆਪਣਾ ਨਾਜਾਇਜ਼ ਕਾਰੋਬਾਰ ਚਲਾਉਂਦੇ ਰਹਿੰਦੇ ਹਨ। ਇਸ ਦੌਰਾਨ, ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦੀ ਦੁਰਦਸ਼ਾ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸੜਕ 'ਤੇ ਨਸ਼ੇ ਦੀ ਹਾਲਤ ਵਿੱਚ ਦੇਖੇ ਗਏ ਨੌਜਵਾਨ ਅਤੇ ਲੜਕੀ ਦੀਆਂ ਫੋਟੋਆਂ ਅਤੇ ਵੀਡੀਓ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਰ ਨਸ਼ੇ ਖਿ਼ਲਾਫ਼ ਚੱਲ ਰਹੇ ਅਭਿਆਨਾਂ ਦਾ ਜ਼ਮੀਨੀ ਪੱਧਰ 'ਤੇ ਕਿੰਨਾ ਅਸਰ ਹੋ ਰਿਹਾ ਹੈ।