ਅੱਜ ਪੈ ਰਹੀਆਂ ਨਗਰ ਨਿਗਮ ਮੋਗਾ ਦੀਆਂ ਵੋਟਾਂ ਦੌਰਾਨ ਸ਼ਹਿਰ ਦੇ ਇੱਕਾ-ਦੁੱਕਾ ਥਾਵਾਂ ਤੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਚ ਤਲਖ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਸਮੇਂ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਉਹ ਆਪਣੀ ਹਾਰ ਸਪਸ਼ਟ ਦੇਖ ਰਹੀ ਹੈ।

ਮਨਪ੍ਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਅੱਜ ਪੈ ਰਹੀਆਂ ਨਗਰ ਨਿਗਮ ਮੋਗਾ ਦੀਆਂ ਵੋਟਾਂ ਦੌਰਾਨ ਸ਼ਹਿਰ ਦੇ ਇੱਕਾ-ਦੁੱਕਾ ਥਾਵਾਂ ਤੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਚ ਤਲਖ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਸਮੇਂ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਉਹ ਆਪਣੀ ਹਾਰ ਸਪਸ਼ਟ ਦੇਖ ਰਹੀ ਹੈ।
.jpg)
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣਾ ਪ੍ਰਸ਼ਾਸਨ ਦਾ ਹੱਕ ਹੈ। ਓਥਰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੀ ਸ਼ਹਿ ਤੇ ਨਗਰ ਨਿਗਮ ਮੋਗਾ ਦੀਆਂ ਚੋਣਾਂ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ। ਸਰਕਾਰ ਦੇ ਮਾੜੇ ਮਨਸੂਬਿਆਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਚਾਹੇ ਸਾਨੂੰ ਰੋਡ ਕਿਉਂ ਨਾਂ ਜਾਮ ਕਰਨਾ ਪਵੇ। ਉਨ੍ਹਾਂ ਡੀਸੀ ਮੋਗਾ ਅਤੇ ਐੱਸਐੱਸਪੀ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ।
ਵਾਰਡ ਨੰਬਰ 7 ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਹੌਲ ਤਲਖ਼ੀ ਵਾਲਾ ਬਣਿਆ ਹੋਇਆ ਹੈ। ਇੱਥੇ ਸਾਬਕਾ ਆਪ ਆਗੂ ਦੇ ਨਜ਼ਦੀਕੀ ਰਿਸ਼ਤੇਦਾਰ ਬੀਬੀ ਮਨਜੀਤ ਕੌਰ ਅਤੇ ਆਪ ਉਮੀਦਵਾਰ ਸੁਖਨਜੀਤ ਕੌਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ।ਪਿਛਲੀ ਵਾਰ ਵੀ ਇਸ ਵਾਰਡ ਤੋਂ ਆਪ ਆਗੂ ਦੇ ਛੋਟੇ ਭਰਾ ਆਪ ਵਲੋਂ ਕੌਂਸਲਰ ਸਨ। ਲੇਕਿਨ ਇਸ ਵਾਰ ਇਹ ਪਰਿਵਾਰ ਆਜ਼ਾਦ ਚੋਣ ਲੜ ਰਿਹਾ ਹੈ। ਇਸ ਵਾਰਡ ਦਾ ਪੋਲਿੰਗ ਬੂਥ ਬਲਾਕ ਪੰਚਾਇਤ ਅਫ਼ਸਰ ਵਿਖੇ ਬਣਾਇਆ ਗਿਆ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਆਪ ਉਮੀਦਵਾਰ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਅਮਨ ਟੱਕਰ ਦੀ ਅਗਵਾਈ ਹੇਠ ਚੋਣ ਬੂਥ ਪਾਸ ਆਏ ਤਾਂ ਪੁਲਿਸ ਅਧਿਕਾਰੀ ਜਨਕ ਰਾਜ ਦੀ ਅਗਵਾਈ ਹੇਠ ਉੱਥੇ ਤਾਇਨਾਤ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਅੰਦਰ ਜਾਣ ਤੋਂ ਰੋਕ ਦਿੱਤਾ, ਜਿਸ ਸਦਕਾ ਭੀੜ ਦੀ ਪੁਲੀਸ ਨਾਲ ਤਕਰਾਰਬਾਜ਼ੀ ਹੋ ਗਈ।
ਪੁਲਿਸ ਨੇ ਪੂਰੀ ਸਖ਼ਤੀ ਨਾਲ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।ਇਸਦੀ ਜਾਣਕਾਰੀ ਮਿਲ਼ਦੇ ਹੀ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਮੌਕੇ ਤੇ ਪੁੱਜ ਗਏ। ਉਨ੍ਹਾਂ ਪੋਲਿੰਗ ਸਟੇਸ਼ਨ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਹਿਦਾਇਤ ਕੀਤੀ। ਕੁਝ ਚਿਰ ਦੇ ਰੌਲ਼ੇ ਰੱਪੇ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਉਝ ਸਟੇਸ਼ਨ ਅੰਦਰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।