ਮੋਗਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਸ਼ਹਿਰ ਦੇ ਕੁੱਲ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਭੁਪਿੰਦਰਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਐੱਸ. ਡੀ. ਸੀਨੀਅਰ ਸੈਕੈਂਡਰੀ ਸਕੂਲ ਗਾਂਧੀ ਰੋਡ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾ ਰਹੀ ਹੈ। ਸਵੇਰੇ ਤੋਂ ਹੀ ਗਿਣਤੀ ਕੇਂਦਰ ਦੇ ਬਾਹਰ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਆਮ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਨਗਰ ਨਿਗਮ ਮੋਗਾ ਵੋਟਾਂ ਦੇ ਜੇਤੂ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਰੁਝਾਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਵੱਲ ਵੱਧ ਰਹੇ ਹਨ। ਵਾਰਡ ਨੰਬਰ 5 ਤੋਂ ਅਰਵਿੰਦਰ ਹੈਪੀ ਕ੍ਹਾਨਪੁਰੀਆ ਜੇਤੂ ਹਨ। 19 ਨੰਬਰ ਵਾਰਡ ਤੋਂ ‘ਆਪ’ ਦੇ ਉਮੀਦਵਾਰ ਜੇਤੂ, 11 ਨੰਬਰ ਵਾਰਡ ਤੋਂ ‘ਆਪ’ 838 ਵੋਟਾਂ ਨਾਲ ਜੇਤੂ, 12 ਤੋਂ ‘ਆਪ’ ਜੇਤੂ 274 ਵੋਟਾਂ ਨਾਲ ਜੇਤੂ, ਵਾਰਡ ਨੰਬਰ 10 ਤੋਂ ਆਪ ਜੇਤੂ ਵਿਕਰਮਜੀਤ ਸਿੰਘ ਘਾਤੀ 292 ਵੋਟਾਂ ਨਾਲ ਜੇਤੂ, ਵਾਰਡ ਨੰਬਰ 6 ਤੋਂ ਰਮਨਦੀਪ ਕੌਰ ਖੋਸਾ 892 ਵੋਟਾਂ ਨਾਲ ਜੇਤੂ, ਵਾਰਡ ਨੰਬਰ 8 ਤੋਂ ‘ਆਪ’ ਦੇ ਵਿਨੇਪਾਲ ਕੌਰ ਜੇਤੂ। ਇਸੇ ਤਰ੍ਹਾਂ ਵਾਰਡ ਨੰਬਰ 15 ਅਤੇ 25 ਤੋਂ ਵੀ ‘ਆਪ’ ਜੇਤੂ ਰਿਹਾ ਹੈ।
ਮੋਗਾ ਦੇ 19 ਵਾਰਡਾਂ ਦੇ ਰਿਜ਼ਲਟ ’ਚ ਆਪ 13 ਵਾਰਡਾਂ’ਚੋਂ ਅੱਗੇ
ਵਾਰਡ ਨੰਬਰ 1 ਤੋਂ ਅਜ਼ਾਦ ਉਮੀਦਵਾਰ ਹਰਜੀਤ ਸਿੰਘ ਜੇਤੂ
ਵਾਰਡ ਨੰਬਰ 2 ਕਾਂਗਰਸ ਦੇ ਵਿੱਕੀ ਸਰਪੰਚ ਜੇਤੂ
ਵਾਰਡ ਨੰਬਰ 3 ਤੋਂ ਕਾਂਗਰਸ ਦੇ ਮਨਜੀਤ ਸਿੰਘ ਮਾਨ ਜੇਤੂ
ਵਾਰਡ ਨੰਬਰ 4 ਤੋਂ ‘ਆਪ’ ਦੇ ਕੁਲਵਿੰਦਰ ਕੌਰ ਜੇਤੂ
ਵਾਰਡ ਨੰਬਰ 5 ਤੋਂ ‘ਆਪ’ਦੇ ਅਰਵਿੰਦਰ ਸਿੰਘ ਕਾਨ੍ਹਪੁਰੀਆ ਜੇਤੂ
ਵਾਰਡ ਨੰਬਰ 6 ‘ਆਪ’ਦੇ ਰਮਨਦੀਪ ਕੌਰ ਖੋਸਾ ਜੇਤੂ
ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਗਵਰਧਨ ਪੋਪਲੀ ਜੇਤੂ
ਵਾਰਡ ਨੰਬਰ 8 ‘ਆਪ’ਦੇ ਵਿਨੇਪਾਲ ਹੋਰ ਜੇਤੂ
ਵਾਰਡ ਨੰਬਰ 9 ਕਾਂਗਰਸ ਪਰਮਜੀਤ ਕੌਰ ਸਿੱਧੂ ਜੇਤੂ
ਵਾਰਡ ਨੰਬਰ 10 ਵਿਕਰਮਜੀਤ ਸਿੰਘ ਘਾਤੀ ਜੇਤੂ
ਵਾਰਡ ਨੰਬਰ 11 ਤੋਂ ‘ਆਪ’ਦੇ ਰੀਟਾ ਚੋਪੜਾ ਜੇਤੂ
ਵਾਰਡ ਨੰਬਰ 12 ਤੋਂ ‘ਆਪ’ਦੇ ਵੰਦਨਾ ਜੇਤੂ
ਵਾਰਡ ਨੰਬਰ 13 ਤੋਂ ‘ਆਪ’ਦੇ ਰਾਕੇਸ਼ ਕੁਮਾਰ ਜੇਤੂ
ਵਾਰਡ ਨੰਬਰ 14 ਤੋਂ ‘ਆਪ’ਦੇ ਰੀਤੂ ਬਾਲਾ ਜੇਤੂ ਕਰਾਰ
ਵਾਰਡ ਨੰਬਰ 19 ਤੋਂ ‘ਆਪ’ਦੇ ਰਜੇਸ਼ ਅਰੋੜਾ ਜੇਤੂ
ਵਾਰਡ ਨੰਬਰ 26 ਤੋਂ ‘ਆਪ’ਦੇ ਸੁਖਵਿੰਦਰ ਕੌਰ (ਪ੍ਰਿੰਸ) ਜੇਤੂ
ਵਾਰਡ ਨੰਬਰ 29 ਤੋਂ ‘ਆਪ’ਦੇ ਮਿਲਾਪ ਸਿੰਘ ਜੇਤੂ
ਵਾਰਡ ਨੰਬਰ 33 ਤੋਂ ‘ਆਪ’ਦੇ ਜਗਸੀਰ ਹੁੰਦਲ ਜੇਤੂ
ਵਾਰਡ ਨੰਬਰ 36 ਤੋਂ ‘ਆਪ’ਦੇ ਤਮੰਨਾ ਸ਼ਰਮਾ ਜੇਤੂ ਰਹੇ।
• ‘ਆਪ’ਉਮੀਦਵਾਰ ਸੁੱਚਾ ਸਿੰਘ ਵਾਰਡ ਨੰਬਰ 13 ਤੋਂ 207 ਵੋਟਾਂ ਨਾਲ ਜੇਤੂ
• ‘ਆਪ’ ਉਮੀਦਵਾਰ ਸਿਮਰਨ ਵਾਰਡ ਨੰਬਰ 11 ਤੋਂ 50 ਵੋਟਾਂ ਨਾਲ ਜੇਤੂ
• 1 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਜੇਤੂ
ਕੋਟ ਈਸੇ ਖਾਂ ਤੋਂ ਆਮ ਆਦਮੀ ਪਾਰਟੀ ਨੇ 13 ’ਚੋਂ 12 ਉਮੀਦਵਾਰ ਜਿੱਤੇ
ਵਿਧਾਨ ਸਭਾ ਹਲਕਾ ਧਰਮਕੋਟ ਦੇ ਕਸਬਾ ਕੋਟ ਈਸੇ ਖਾਂ ਤੋਂ ਆਮ ਆਦਮੀ ਪਾਰਟੀ ਦੇ ਕਦਮ ਜਿੱਤ ਵੱਲ ਵੱਧੇ ਹਨ। ‘ਆਪ’ ਨੇ 13 ਵਾਰਡਾਂ ’ਚੋਂ 12 ਉਮੀਦਵਾਰ ਜੇਤੂ ਰਹੇ। ਧਰਮਕੋਟ ਤੋਂ ‘ਆਪ’ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਜੇਤੂ ਉਮੀਦਵਾਰਾਂ ਨੂੰ ਨਾਲ ਲੈਕੇ ਜੇਤੂ ਮਾਰਚ ਕੱਢਿਆ। ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਜਿੱਤ ਦਾ ਨਤੀਜਾ ਹੈ। ਉਨ੍ਹਾਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।