ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਕੀਤੀ ਮੀਟਿੰਗ
ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ
Publish Date: Sat, 02 May 2026 03:21 PM (IST)
Updated Date: Sun, 03 May 2026 04:02 AM (IST)

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ : ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਕੀਤੀ ਗਈ, ਇਹ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਝੰਡਾ ਚੜਾਇਆ ਗਿਆ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ 15 ਮਈ ਨੂੰ ਸੰਯੁਕਤ ਕਿਸਾਨ ਮੋਰਚੋ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਇਕ ਮਾਰਚ ਕਰਕੇ ਪੰਜਾਬ ਦੇ ਹੱਕਾ ਨੂੰ ਬਚਾਉਣ ਲਈ ਭਾਖੜਾ ਬਿਆਜ ਮਨੇਜਮਿੰਟ ਬੋਰਡ ਵਿੱਚੋ ਹਿੱਸੇਦਾਰੀ ਖਤਮ ਦੇ ਖਿਲਾਫ ਇਕ ਲਹਿਰ ਖੜੀ ਕੀਤੀ ਜਾਉ ਜਿਸ ਵਿਚ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਉੱਪਰ ਪੂਰਨ ਤੋਰ ਤੇ ਪੰਜਾਬ ਦਾ ਹੱਕ ਹੋਵੇਗਾ। ਇਸ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆ ਉੱਪਰ ਪੰਜਾਬ ਦਾ ਹੱਕ ਹੈ ਉਹ ਪਾਣੀ ਪੰਜਾਬ ਲਈ ਨਵੇਂ ਨਹਿਰੀ ਸਿਸਟਮ ਨੂੰ ਅੱਪਗਰੇਡ ਕਰਕੇ ਪੂਰੇ ਰਾਜ ਵਿੱਚ ਹਰ ਖੇਤ ਤੱਕ ਨਹਿਰੀ ਪਾਣੀ ਲਈ ਮੋਘੇ ਵੱਡੇ ਕੀਤੇ ਜਾਣ ਅਤੇ ਹਰ ਘਰ ਲਈ ਭਾਖੜਾ ਦਾ ਨੀਲੀ ਭਾਅ ਮਾਰਦਾ ਪੀਣ-ਯੋਗ ਪਾਣੀ ਦੇਣ ਲਈ ਨਵਾਂ ਸਿਸਟਮ ਬਹਾਲ ਕੀਤਾ ਜਾਵੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਆਗੂ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾ ਦੇ ਸਹਿਕਾਰੀ ਸਭਾ ਦੇ ਹੱਦ ਕਰਜੇ ਨੂੰ 25440 ਤੋਂ ਵਧਾ ਕੇ 39000 ਪ੍ਰਤੀ ਏਕੜ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਮਈ ਨੂੰ ਪਿੰਡ ਘੱਲ ਕਲਾਂ ਵਿਖੇ ਜਿਲ੍ਹੇ ਦਾ ਡੈਲੀਗੇਟ ਇਜਲਾਸ ਵੀ ਕੀਤਾ ਜਾਵੇਗਾ। ਇਸ ਮੌਕੇ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਮੋਹਨ ਸਿੰਘ ਡਾਲਾ, ਛਿੰਦਰਪਾਲ ਕੌਰ ਰੋਡੇ, ਬੇਅੰਤ ਸਿੰਘ ਮੱਲੇਆਣਾ, ਕੁਲਜੀਤ ਸਿੰਘ ਭੋਲਾ, ਬਲਕਰਨ ਸਿੰਘ ਵੈਰੋਕੇ, ਅਜਮੇਰ ਸਿੰਘ ਛੋਟਾਘਰ,ਤਾਰਾ ਸਿੰਘ ਡਾਲਾ ਹਾਜ਼ਰ ਸਨ।