ਪੰਜਾਬ ’ਚ ਬਣਾਏ ਜਾ ਰਹੇ ਹਨ ਆਧੁਨਿਕ ਖੇਡ ਮੈਦਾਨ : ਵਿਧਾਇਕ ਬਿਲਾਸਪੁਰ
ਖੇਡ ਮੈਦਾਨਾਂ ਵਿਚ ਮਾਨਸਿਕ
Publish Date: Tue, 05 May 2026 03:58 PM (IST)
Updated Date: Wed, 06 May 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਖੇਡ ਮੈਦਾਨਾਂ ਵਿਚ ਮਾਨਸਿਕ ਚਿੰਤਾ ਦੂਰ ਹੁੰਦੀ ਹੈ ਅਤੇ ਖਿਡਾਰੀਆਂ ਦਾ ਸਰਬ ਪੱਖੀ ਵਿਕਾਸ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਰਣਸੀਂਹ ਕਲਾਂ ਵਿਖੇ ਵਾਲੇ 21.64 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਂਡ ਦੇ ਉਦਘਾਟਨ ਕਰਨ ਸਮੇਂ ਕੀਤਾ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਤਕਸੀਮ ਕੀਤੀਆਂ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਡਾਰੀਆਂ ਦੇ ਸਰਬਪੱਖੀ ਵਿਕਾਸ ਲਈ ਵਚਨ ਵੱਧ ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 3000 ਤੋਂ ਵੱਧ ਅਤਿ ਆਧੁਨਿਕ ਖੇਡ ਗਰਾਊਂਡ ਬਣ ਰਹੇ ਹਨ, ਜੋ ਕਿ ਇਨ੍ਹਾਂ ਗਰਾਊਂਡਾਂ ਵਿਚ ਖਿਡਾਰੀ ਰਾਤ ਸਮੇਂ ਵੀ ਖੇਡ ਸਕਦੇ ਹਨ ਅਤੇ ਇਨ੍ਹਾਂ ਵਿਚ ਫੁਹਾਰਿਆਂ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਪਿੰਡਾਂ ਵਿਚ ਖੇਡ ਸਹੂਲਤਾਂ ਦੇਣ ਦੀ ਕੋਈ ਲੋੜ ਨਹੀਂ ਸਮਝੀ ਜਿਸ ਕਾਰਨ ਪੰਜਾਬ ਦੀ ਨੌਜਵਾਨ ਪੀੜBr ਖੇਡਾਂ ਤੋਂ ਦੂਰ ਹੁੰਦੀ ਗਈ ਪਰ ਭਗਵੰਤ ਮਾਨ ਸਰਕਾਰ ਨੇ ਖੇਡ ਗਰਾਊਂਡਾਂ ਲਈ ਵੱਡੀ ਪੱਧਰ ’ਤੇ ਗ੍ਰਾਂਟਾਂ ਜਾਰੀ ਕੀਤੀਆਂ। ਇਸ ਸਮੇਂ ਬੀਡੀਪੀਓ ਮਨਜੀਤ ਕੌਰ, ਸਰਪੰਚ ਪ੍ਰੀਤਇੰਦਰ ਮਿੰਟੂ, ਸਮੂਹ ਗਰਾਮ ਪੰਚਾਇਤ ਅਤੇ ਪਤਵੰਤੇ ਹਾਜ਼ਰ ਸਨ।