ਸਰਕਾਰੀ ਸਕੂਲ ਬਿਸ਼ਨੰਦੀ ’ਚ ਨਵੇਂ ਕੰਪਿਊਟਰਾਂ ਤੇ ਐੱਲਈਡੀ ਪੈਨਲਾਂ ਦਾ ਉਦਘਾਟਨ
ਸਰਕਾਰੀ ਸਕੂਲਾਂ ਵਿਚ ਹੁਣ ਆਧੁਨਿਕ ਸੁਵਿਧਾਵਾਂ ਮਾਡਲ ਸਕੂਲਾਂ ਤੋਂ ਬਿਹਤਰ : ਵਿਧਾਇਕ ਅਮੋਲਕ ਸਿੰਘ
Publish Date: Mon, 27 Apr 2026 03:26 PM (IST)
Updated Date: Tue, 28 Apr 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਸਰਕਾਰੀ ਹਾਈ ਸਕੂਲ ਬਿਸ਼ਨੰਦੀ, ਜ਼ਿਲ੍ਹਾ ਫ਼ਰੀਦਕੋਟ ਵਿਚ 5 ਨਵੇਂ ਆਏ ਕੰਪਿਊਟਰਾਂ ਅਤੇ 2 ਐੱਲਈਡੀ ਪੈਨਲਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਨੇ ਕੀਤਾ। ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਸਰਪੰਚ ਜਗਦੇਵ ਸਿੰਘ ਬਿਸ਼ਨੰਦੀ, ਬਲਾਕ ਸੰਮਤੀ ਮੈਂਬਰ ਬਲਰਾਜ ਸਿੰਘ, ‘ਆਪ’ ਦੇ ਸੀਨੀਅਰ ਆਗੂ ਲਛਮਣ ਸਿੰਘ ਬਿਸ਼ਨੰਦੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ, ਸਿੱਖਿਆ ਮਾਹਿਰ ਮੁਖਤਿਆਰ ਸਿੰਘ, ਸਕੱਤਰ ਹੇਮ ਰਾਜ, ਮੈਂਬਰ ਚਮਕੌਰ ਸਿੰਘ ਢਿੱਲੋਂ, ਮੈਂਬਰ ਖੁਸ਼ਵਿੰਦਰ ਸਿੰਘ, ਮੈਂਬਰ ਸਿਮਰਜੀਤ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉੱਤਮ ਵਿੱਦਿਆ ਪ੍ਰਾਪਤ ਕਰਕੇ ਸਮੇਂ ਦੇ ਹਾਣੀ ਬਣ ਰਹੇ ਹਨ। ਸਰਕਾਰੀ ਸਕੂਲਾਂ ਵਿਚ ਸਿੱਖਿਆ ਅਤੇ ਬੁਨਿਆਦੀ ਢਾਂਚਾ ਮਾਡਲ ਅਤੇ ਕਾਨਵੈਂਟ ਸਕੂਲਾਂ ਤੋਂ ਬਿਹਤਰ ਹੋ ਗਿਆ ਹੈ। ਵਿਦਿਆਰਥੀ ਅਤੇ ਵਿਦਿਆਰਥਣਾਂ ਸਰਕਾਰੀ ਸਕੂਲਾਂ ਵਿਚ ਟਰਾਂਸਪੋਰਟ, ਸੁਰੱਖਿਆ ਦੀ ਸਹੂਲਤ ਨਾਲ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨੀਟ, ਜੇ.ਈ ਮੇਨਸ, ਜੇ.ਈ ਐਂਡਵਾਸ ਅਤੇ ਹੋਰ ਵੱਡੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਿਲ ਕਰਕੇ ਪੰਜਾਬ ਦੇ ਲੋਕਾਂ ਦੀ ਸੋਚ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਵਿਚ ਹੁਣ ਆਧੁਨਿਕ ਸੁਵਿਧਾਵਾਂ ਮਾਡਲ ਸਕੂਲਾਂ ਤੋਂ ਬਿਹਤਰ ਹਨ। ਮਿਹਨਤੀ ਅਧਿਆਪਕਾਂ ਦੇ ਅਣਥੱਕ ਯਤਨਾ ਨਾਲ ਵਿਦਿਆਰਥੀਆਂ ਦਾ ਭਵਿੱਖ ਹੋਰ ਸੁਨਹਿਰਾ ਬਣ ਰਿਹਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਹੇਮ ਰਾਜ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਅਮੋਲਕ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸਿੱਖਿਆ ਦੇ ਖੇਤਰ ’ਚ ਆਈ ਸੱਚਮੁੱਚ ਦੀ ਕ੍ਰਾਂਤੀ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਸਮੁੱਚੇ ਸਕੂਲ ਸਟਾਫ਼ ਵੱਲੋਂ ਵਿਧਾਇਕ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਹੇਮ ਰਾਜ, ਅਧਿਆਪਕ ਪਰਮਿੰਦਰ ਕੁਮਾਰ, ਅਧਿਆਪਕ ਜੌਹਨ ਡੇਵਿਡ, ਅਧਿਆਪਕ ਕੁਲਦੀਪ ਸਿੰਘ, ਅਧਿਆਪਕਾ ਜਸਵੰਤ ਕੌਰ, ਅਧਿਆਪਕਾ ਚੰਚਲ, ਅਧਿਆਪਕਾ ਕੁਸਮ ਦੇਵੀ, ਬੀ.ਐੱਨ.ਓ. ਪੰਨਾ ਲਾਲ, ਸਰਕਾਰੀ ਹਾਈ ਸਕੂਲ ਸੂਰਘੁਰੀ ਦੇ ਹੈੱਡ ਮਾਸਟਰ ਕਪਿਲ ਕੁਮਾਰ ਗੋਇਲ ਆਦਿ ਹਾਜ਼ਰ ਸਨ।