ਪਿੰਡ ਮਹਿਰੋਂ ’ਚ ਆਧੁਨਿਕ ਖੇਡ ਗਰਾਊਂਡ ਦੀ ਉਸਾਰੀ ਦਾ ਵਿਧਾਇਕ ਲਾਡੀ ਢੋਸ ਨੇ ਨੀਂਹ-ਪੱਥਰ ਰੱਖਿਆ
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ
Publish Date: Tue, 25 Nov 2025 05:44 PM (IST)
Updated Date: Wed, 26 Nov 2025 04:05 AM (IST)

ਪਿੰਡ ਮਹਿਰੋਂ ਵਿਖੇ 28.12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਖੇਡ ਗਰਾਊਂਡ ਦਾ ਨੀਹ ਪੱਥਰ ਰੱਖਦੇ ਹੋਏ ਵਿਧਾਇਕ ਲਾਡੀ ਢੋਸ, ਸਰਪੰਚ ਸੁਖਜੀਤ ਕੌਰ ਅਤੇ ਗ੍ਰਾਮ ਪੰਚਾਇਤ। ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਹਰੇਕ ਪਿੰਡ ਵਧੀਆ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਇਸੇ ਤਹਿਤ ਧਰਮਕੋਟ ਦੇ ਅੰਦਰ ਪੈਂਦੇ ਪਿੰਡ ਮਹਿਰੋਂ ਵਿਖੇ 28.12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਖੇਡ ਗਰਾਊਂਡ ਦੀ ਉਸਾਰੀ ਅਤੇ ਨਵੇਂ ਬਣੀ 10 ਲੱਖ ਦੀ ਆਂਗਣਵਾੜੀ ਦਾ ਉਦਘਾਟਨ ਹਲਕੇ ਦੇ ਵਿਧਾਇਕ ਲਾਡੀ ਢੋਸ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਮੈਡਮ ਭੁਪਿੰਦਰ ਕੌਰ ਸਕੂਲ ਸਟਾਫ ਵੱਲੋਂ ਵਿਧਾਇਕ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਪਿੰਡ ਵਾਸੀਆਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਨਾਲ ਨੌਜਵਾਨ ਤੰਦਰੁਸਤ ਵੀ ਰਹਿੰਦੇ ਹਨ ਅਤੇ ਨਸ਼ਿਆਂ ਤੋਂ ਦੂਰ ਵੀ। ਉਨ੍ਹਾਂ ਨੇ ਐਲਾਨ ਕੀਤਾ ਕਿ ਹਲਕੇ ਵਿਚ ਖੇਡ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਹੋਰ ਵਿਕਾਸ ਪਰੋਜੈਕਟ ਵੀ ਲਾਏ ਜਾਣਗੇ। ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਖੇਡ ਮੈਦਾਨ ਤਿਆਰ ਹੋਣ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਸਹੂਲਤ ਉਨ੍ਹਾਂ ਨੂੰ ਰੋਜ਼ਾਨਾ ਪ੍ਰੈਕਟਿਸ ਕਰਨ, ਟੂਰਨਾਮੈਂਟ ਕਰਵਾਉਣ ਅਤੇ ਖੇਡ ਮੈਦਾਨ ਵਿਚ ਆਪਣੀ ਪ੍ਰਤਿਭਾ ਨਿਖਾਰਨ ਵਿਚ ਮਦਦ ਕਰੇਗੀ। ਆਖਰ ਵਿਚ ਪਿੰਡ ਦੀ ਸਰਪੰਚ ਬੀਬੀ ਸਰਪੰਚ ਸੁਖਜੀਤ ਕੌਰ ਅਤੇ ਪਿੰਡ ਦੀ ਪੰਚਾਇਤ ਨੇ ਹਲਕਾ ਵਿਧਾਇਕ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਪਿੰਡ ਵਿਚ ਖੇਡ ਸਟੇਡੀਅਮ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਮਨਦੀਪ ਸਿੰਘ ਸੋਨੀ ਮੈਂਬਰ ਪੰਚਾਇਤ, ਗੁਰਜੰਟ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਜਸਵਿੰਦਰ ਕੌਰ ਮੈਂਬਰ, ਬਲਵੰਤ ਸਿੰਘ ਮੰਟਾਂ ਮੈਂਬਰ, ਲਖਵੀਰ ਸਿੰਘ ਮੈਂਬਰ, ਰਜਨਦੀਪ ਕੌਰ ਮੈਂਬਰ, ਕੁਲਵਿੰਦਰ ਮੈਂਬਰ, ਰਣਯੋਧ ਸਿੰਘ ਮੈਂਬਰ, ਦੀਪਾ ਸਿੰਘ ਮੈਂਬਰ, ਗੁਰਤੇਜ ਸਿੰਘ ਪ੍ਰਧਾਨ, ਸੁਖਪ੍ਰੀਤ ਸੁੱਖ, ਤੇਜ਼ ਸਿੰਘ, ਸੁੱਖਾ ਸੰਧੂ, ਦਵਿੰਦਰ ਸੰਧੂ, ਦੀਪਾ ਮੈਂਬਰ, ਗੁਰਮੇਲ ਸਿੰਘ, ਗੁਰਸ਼ਰਨ ਸਿੰਘ, ਮੇਜਰ ਸਿੰਘ ਮੇਜੀ, ਸੁੱਖਪ੍ਰੀਤ ਸੁੱਖਾ, ਮਲਕੀਤ ਸਿੰਘ ਆੜ੍ਹਤੀਆ, ਰਣਧੀਰ ਸਿੰਘ, ਅਜਮੇਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਨੰਬਰਦਾਰ, ਤੇਜਾ ਸਿੰਘ, ਗੇਜਾ ਸਿੰਘ, ਸਤਨਾਮ ਸਿੰਘ ਗਿੱਲ ਆਦਿ ਹਾਜ਼ਰ ਸਨ।