ਵਿਧਾਇਕ ਕਾਕਾ ਬਰਾੜ ਨੇ ਫ਼ਸਲੀ ਮੁਆਵਜ਼ੇ ਸਬੰਧੀ 21 ਲੱਖ ਦੇ ਜਾਰੀ ਕੀਤੇ ਸੈਕਸ਼ਨ ਲੈਟਰ
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜੇ ਅਧੀਨ 21 ਲੱਖ ਰੁਪਏ ਦੇ ਜਾਰੀ ਕੀਤੇ ਸੈਕਸ਼ਨ ਲੈਟਰ
Publish Date: Sun, 19 Oct 2025 04:51 PM (IST)
Updated Date: Sun, 19 Oct 2025 04:53 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜਾ ਦੇਣ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਲੁਬਾਣਿਆਂਵਾਲੀ ਦੇ ਬਾਬਾ ਦਿਆਲ ਦਾਸ ਦੇ ਡੇਰੇ ਵਿਖੇ ਕਾਨਿਆਂਵਾਲੀ, ਬੂੜਾ ਗੁੱਜਰ, ਲੰਡੇਰੋਡੇ ਅਤੇ ਲੁਬਾਣਿਆਂਵਾਲੀ ਦੇ ਲਾਭਪਾਤਰੀਆਂ ਨੂੰ 21 ਲੱਖ ਰੁਪਏ ਦੀ ਰਾਸ਼ੀ ਦੇ ਸੈਕਸ਼ਨ ਲੈਟਰ ਜਾਰੀ ਕੀਤੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ’ਚ ਫ਼ਸਲਾਂ ਦਾ ਜਾਂ ਮਕਾਨਾਂ ਦਾ ਜੋ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਾਜਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਸੋ ਉਸ ਲੜੀ ਤਹਿਤ ਇਨ੍ਹਾਂ ਪਿੰਡਾਂ ਦੇ 68 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਹੜ੍ਹਾਂ ਦੇ ਮੁਆਵਜੇ ਸਬੰਧੀ ਰਾਸ਼ੀ ਜਾਰੀ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ‘ਚੜਦੀਕਲਾ’ ਸ਼ੁਰੂ ਕੀਤਾ ਗਿਆ ਸੀ, ਉਸ ਮਿਸ਼ਨ ਦਾ ਮਕਸਦ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੜਦੀਕਲਾ ਵਿੱਚ ਰੱਖਣਾ ਹੈ। ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਸਿੰਘ, ਕਾਨੂੰਗੋ ਸੁਖਦੇਵ ਮੁਹੰਮਦ, ਸਰਪੰਚ ਗੁਰਦੇਵ ਸਿੰਘ, ਪਟਵਾਰੀ ਮਹਿੰਦਰ ਸਿੰਘ, ਪਟਵਾਰੀ ਗੁਰਮਿਲਾਪ ਸਿੰਘ, ਮਨਜੀਤ ਸਿੰਘ ਪਟਵਾਰੀ ਬੂੜਾ ਗੁੱਜਰ, ਅਮਰੀਕ ਸਿੰਘ ਪਟਵਾਰੀ ਲੁਬਾਣਿਆਂਵਾਲੀ, ਇਕਬਾਲ ਸਿੰਘ, ਬਰਲਾਜ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਪੁੱਤਰ ਬਹਾਦੁਰ ਸਿੰਘ, ਹਰਜਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ, ਰਣਧੀਰ ਸਿੰਘ, ਅਮਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਰਾਜੂ ਪੁੱਤਰ ਪੂਰਨ ਸਿੰਘ ਲੰਡੇਰੋਡੇ, ਰਾਜਾ ਸਰਪੰਚ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਮਾਇਲ ਕੁਮਾਰ ਤੋਂ ਇਲਾਵਾ ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦੇ ਅਤੇ ਪਾਰਟੀ ਵਰਕਰ ਹਾਜ਼ਰ ਸਨ।