ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜੇਤੂ ਉਮੀਦਵਾਰਾਂ ਦਾ ਕੀਤਾ ਸਨਮਾਨ
ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜੇਤੂ ਉਮੀਦਵਾਰਾਂ ਦਾ ਕੀਤਾ ਸਨਮਾਨ
Publish Date: Sat, 30 May 2026 05:08 PM (IST)
Updated Date: Sat, 30 May 2026 05:11 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਗਿੱਦੜਬਾਹਾ ਦੇ ਚੋਣ ਨਤੀਜਿਆਂ ਤੋਂ ਬਾਅਦ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਪਾਰਟੀ ਦੇ ਮੁੱਖ ਦਫਤਰ ਵਿਖੇ ਜੇਤੂ ਉਮੀਦਵਾਰ ਵਾਰਡ ਨੰਬਰ 1 ਦੇ ਹਰਪ੍ਰੀਤ ਕੌਰ, ਵਾਰਡ ਨੰਬਰ 2 ਦੇ ਮੁਨਤਾਜ ਸਿੰਘ, ਵਾਰਡ ਨੰਬਰ 3 ਦੇ ਮਨਜਿੰਦਰ ਕੌਰ, ਵਾਰਡ ਨੰਬਰ 4 ਦੇ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ, ਵਾਰਡ ਨੰਬਰ 5 ਦੇ ਗਗਨਦੀਪ ਕੌਰ, ਵਾਰਡ ਨੰਬਰ 7 ਦੇ ਸ਼ਿਵਾਨੀ,ਵਾਰਡ ਨੰਬਰ 8 ਦੇ ਮਾਧੋਦਾਸ ਸਿੰਘ, ਵਾਰਡ ਨੰਬਰ 9 ਦੇ ਸਿਮਰਨ ਕੌਰ, ਵਾਰਡ ਨੰਬਰ 10 ਦੇ ਭਿੰਦਰ ਸਿੰਘ, ਵਾਰਡ ਨੰਬਰ 11 ਦੇ ਜਸਵੀਨ ਕੌਰ, ਵਾਰਡ ਨੰਬਰ 12 ਦੇ ਰਮੇਸ਼ ਕੁਮਾਰ ਫੌਜੀ ,ਵਾਰਡ ਨੰਬਰ 13 ਦੇ ਬਲਜੀਤ ਕੌਰ ,ਵਾਰਡ ਨੰਬਰ 14 ਦੇ ਜਸਵੀਰ ਸਿੰਘ ,ਵਾਰਡ ਨੰਬਰ 16 ਦੇ ਧਰਮਿੰਦਰ ਕੁਮਾਰ, ਵਾਰਡ ਨੰਬਰ 17 ਦੇ ਮਹਾਂਵੀਰ ਪੋਡੀ ਵਾਰਡ ਨੰਬਰ 18 ਦੇ ਗੌਰਵ ਜੈਨ ਅਤੇ ਵਾਰਡ ਨੰਬਰ 19 ਦੇ ਗੀਤਾਂਸ਼ੂ ਗਰਗ ਨੂੰ ਸਨਮਾਨਿਤ ਕੀਤਾ । ਇਸ ਮੌਕੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ, ਸਪੋਟਰਾਂ ਅਤੇ ਆਗੂਆਂ ਦੀ ਮਿਹਨਤ ਦਾ ਨਤੀਜਾ ਹੈ ਤੇ ਗਿੱਦੜਬਾਹਾ ਨਿਵਾਸੀਆਂ ਨੇ ਵਿਕਾਸ ਕਾਰਜਾਂ ਤੇ ਮੋਹਰ ਲਗਾਈ ਹੈ। ਉਨਾਂ ਨਗਰ ਕੌਂਸਲ ਦੇ ਮੈਂਬਰਾਂ ਨੂੰ ਗਿੱਦੜਬਾਹਾ ਦੇ ਵਿਕਾਸ ਕਾਰਜਾਂ ਲਈ ਨਿਰਪੱਖ ਹੋ ਕੇ ਪਾਰਟੀਬਾਜੀ ਤੋਂ ਉੱਪਰ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਿੱਦੜਬਾਹਾ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸਮੇਂ ਪੰਜਾਬ ਦੀ ਖੁਸ਼ਹਾਲੀ ਤੇ ਵਿਕਾਸ ਦੇ ਕੰਮ ਕਰਨ ਲਈ ਤਤਪਰ ਹੈ ਸਰਕਾਰ ਹਰ ਵਰਗ ਦੀਆਂ ਸਹੂਲਤਾਂ ਲਈ ਨਵੀਆਂ ਨਵੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ। ਇਸ ਮੌਕੇ ਸੰਦੀਪ ਸਿੰਘ ਸਨੀ ਢਿੱਲੋਂ ,ਸੀਨੀਅਰ ਆਗੂ ਅਸ਼ੋਕ ਬੁੱਟਰ, ਕਰਮਜੀਤ ਸਿੰਘ, ਮਲਕੀਤ ਸਿੰਘ, ਲਖਵੀਰ ਸਿੰਘ ਮਿੰਟੂ ਵਾਲੀਆ, ਰਵਿੰਦਰ ਕੁਮਾਰ, ਲਖਵਿੰਦਰ ਸਿੰਘ ਬਦਰੂ , ਬਲਰਾਜ ਸਿੰਘ ਮਾਨ, ਸੁਖਮੰਦਰ ਸਿੰਘ ਅਤੇ ਦੀਪਕ ਬੁੱਟਰ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।