ਵਿਧਾਇਕ ਡਿੰਪੀ ਢਿੱਲੋਂ ਵੱਲੋਂ ਗਿੱਦੜਬਾਹਾ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ
ਵਿਧਾਇਕ ਡਿੰਪੀ ਢਿੱਲੋਂ ਨੇ ਕੀਤੀ ਗਿੱਦੜਬਾਹਾ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ
Publish Date: Fri, 10 Apr 2026 05:10 PM (IST)
Updated Date: Fri, 10 Apr 2026 05:12 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀ ਫਰਮ ਮੈਸ. ਸ਼ੰਕਰ ਦਾਸ ਸਵਰਨ ਸੇਤੀਆ ਦੇ ਕਿਸਾਨ ਗੁਰਤੇਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਦੌਲਾ ਦੀ ਕਣਕ ਦੀ ਢੇਰੀ ਦੀ ਬੋਲੀ ਲਗਾ ਕੇ ਅੱਜ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਤੇ ਮੰਡੀਆਂ ’ਚ ਜੇਕਰ ਕਿਸਾਨਾਂ ਮਜਦੂਰਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ ਵੀ ਮੌਜੂਦ ਸਨ। ਉਕਤ ਕਣਕ ਖਰੀਦ ਏਜੰਸੀ ਵੇਅਰਹਾਊਸ ਦੇ ਮੈਨੇਜਰ ਸੁਨੀਲ ਗੋਇਲ ਵੱਲੋਂ 2585 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਤੇ ਖਰੀਦ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੇ ਕਿਹਾ ਕਿ ਮੁੱਖ ਮੰਡੀ ਸਮੇਤ ਸਾਰੇ ਖਰੀਦ ਕੇਂਦਰਾਂ ਤੇ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਵੀ ਆੜ੍ਹਤੀ, ਕਿਸਾਨ ਅਤੇ ਮਜਦੂਰ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ, ਸਕੱਤਰ ਅਨਿਲ ਖੁੰਗਰ, ਏਐੱਫਐੱਸਓ ਰੁਪਿੰਦਰ ਸਿੰਘ ਤੋਂ ਇਲਾਵਾ ਪ੍ਰਧਾਨ ਸੁਨੀਲ ਬਾਂਸਲ, ਐਡਵੋਕੇਟ ਗੌਰਵ ਜੈਨ ਚੀਨੂੰ, ਮਾਰਕਫੈੱਡ ਦੇ ਮੈਨੇਜਰ ਵਰਿੰਦਰਪਾਲ ਸਿੰਘ ਕਿੰਗਰਾ, ਵੇਅਰਹਾਊਸ ਦੇ ਮੈਨੇਜਰ ਸੰਨੀ ਗੋਇਲ, ਇੰਸਪੈਕਟਰ ਲੋਕੇਸ਼ ਬਾਂਸਲ, ਇੰਸਪੈਕਟਰ ਸਚਿਨ ਬਾਂਸਲ, ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ, ਗੌਰਵ ਕੁਮਾਰ, ਸੰਜੀਵ ਬਾਂਸਲ, ਮਯੰਕ ਬਾਂਸਲ, ਹਰਸ਼ ਬਾਂਸਲ, ਦੀਪਕ ਗੋਇਲ, ਪਵਨ ਜੈਨ, ਵਿੱਕੀ ਗੁਪਤਾ, ਸੰਸਾਰ ਸਿੰਘ ਅਤੇ ਅੰਮ੍ਰਿਤ ਗੋਇਲ ਆਦਿ ਵੀ ਮੌਜੂਦ ਸਨ।